ਕਨੇਡਾ ਦਿਵਸ ਦੀ ਦੀਵਾਨ ਨੇ ਦਿੱਤੀ ਵਧਾਈ

ਲੁਧਿਆਣਾ : ( ਰਾਜ ਗੌਗਨਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨੇ ਕਨੇਡਾ ਦਿਵਸ ਮੌਕੇ ਸਮੂਹ ਉਥੋਂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਦੀਵਾਨ ਨੇ ਕਿਹਾ ਕਿ ਕਨੇਡਾ ਦੇ ਵਿਕਾਸ ਵਿਚ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਇਸ ਦਿਹਾੜੇ ‘ਤੇ ਉਹ ਕਨੇਡਾ ‘ਚ ਵੱਸਣ ਵਾਲੇ ਐਨ.ਆਰ.ਆਈ ਭਰਾਵਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦੇ ਹਨ। ਦੀਵਾਨ ਨੇ ਕਿਹਾ ਕਿ ਕਨੇਡਾ ਦਾ ਸੰਵਿਧਾਨਿਕ ਐਕਟ 1 ਜੁਲਾਈ, 1867 ਨੂੰ ਬਣਿਆ ਸੀ। ਇਸ ਲੜੀ ਹੇਠ, ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਐਨ.ਆਰ.ਆਈ ਸਮਾਜ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਹਨ। ਦੀਵਾਨ ਨੇ ਕਿਹਾ ਕਿ ਐਨ.ਆਰ.ਆਈ ਕਨੇਡਾ ‘ਚ ਵੱਸਣ ਦੇ ਬਾਵਜੂਦ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ ਅਤੇ ਮੌਕਾ ਮਿੱਲਣ ‘ਤੇ ਇਥੇ ਆਉਣ ਤੋਂ ਪਿੱਛੇ ਨਹੀਂ ਹੱਟਦੇ। ਇਥੋਂ ਤੱਕ ਕਿ ਜਦੋਂ ਵੀ ਕੋਈ ਭਾਰਤ ਵਾਸੀ ਤੇ ਖਾਸ ਕਰਕੇ ਪੰਜਾਬੀ ਕਨੇਡਾ ਜਾਂਦਾ ਹੈ, ਤਾਂ ਐਨ.ਆਰ.ਆਈ ਸਮਾਜ ਵੱਲੋਂ ਉਸਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਜਾਂਦਾ ਹੈ। ਇਹੋ ਕਾਰਨ ਹੈ ਕਿ ਪੱਛਮੀ ਦੇਸ਼ਾਂ ਦੇ ਵਿਕਾਸ ‘ਚ ਪੰਜਾਬੀਆਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਉਹ ਇਸ ਦਿਹਾੜੇ ‘ਤੇ ਸਮੂਹ ਕਨੇਡਾ ਵਾਸੀਆਂ ਨੂੰ ਵਧਾਈ ਦਿੰਦੇ ਹਨ।

Be the first to comment

Leave a Reply