ਕਪਿਲ ਨੇ ‘ਫਿਰੰਗੀ’ ਫਿਲਮ ਦਾ ਟਰੇਲਰ ਲਾਂਚ ਕੀਤਾ

ਮੁੰਬਈ— ਮਸ਼ਹੂਰ ਕਾਮੇਡੀਅਨ ਤੇ ਬਾਲੀਵੁੱਡ ਅਭਿਨੇਤਾ ਕਪਿਲ ਸ਼ਰਮਾ ਡਿਪ੍ਰੇਸ਼ਨ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਸਨ, ਜਿਸ ਕਾਰਨ ਉਸ ਨੇ ਕੰਮ ਤੋਂ ਬ੍ਰੇਕ ਲੈ ਲਈ ਸੀ। ਹੁਣ ਕਪਿਲ ਵੱਡੇ ਪਰਦੇ ‘ਤੇ ਆਪਣੀ ਆਉਣ ਵਾਲੀ ਫਿਲਮ ‘ਫਿਰੰਗੀ’ ਨਾਲ ਕਮਬੈਕ ਕਰ ਰਿਹਾ ਹੈ। ਹਾਲ ਹੀ ‘ਚ ਕਪਿਲ ਨੇ ‘ਫਿਰੰਗੀ’ ਫਿਲਮ ਦਾ ਟਰੇਲਰ ਲਾਂਚ ਕੀਤਾ। ਇਸ ਖਾਸ ਮੌਕੇ ‘ਤੇ ਫਿਲਮ ਦੀ ਪੂਰੀ ਸਟਾਰ ਕਾਸਟ ਨਜ਼ਰ ਆਈ। ਕਪਿਲ ਸ਼ਰਮਾ ਦਾ ਸਮਰਥਨ ਕਰਨ ਪਾਲੀਵੁੱਡ ਇੰਡਸਟਰੀ ਤੇ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਆਪਣੀ ਪਤਨੀ ਮਨਜੀਤ ਮਾਨ ਨਾਲ ਪੁੱਜੇ। ਉਨ੍ਹਾਂ ਨੇ ਕਪਿਲ ਨੂੰ ਜੱਫੀ ਪਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ। ਗੁਰਦਾਸ ਮਾਨ ਨੇ ਕਪਿਲ ਦੇ ਇਵੈਂਟ ‘ਚ ਪਹੁੰਚ ਕੇ ਇਵੈਂਟ ਨੂੰ ਚਾਰ ਚੰਨ ਲਾ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਕਪਿਲ ਸ਼ਰਮਾ ਦੀ ਖੂਬ ਪ੍ਰਸ਼ੰਸਾਂ ਕਰਦੇ ਹੋਏ ਕਿਹਾ, ”ਕਪਿਲ ਨੂੰ ਪੂਰੀ ਦੁਨੀਆਂ ਜਾਣਦੀ ਹੈ। ਕਪਿਲ ਸ਼ਰਮਾ ਨੇ ਫਿਲਮ ‘ਚ ਕਾਫੀ ਵਧੀਆ ਕੰਮ ਕੀਤਾ। ਸਾਰਿਆਂ ਦੀ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹੈ। ਕਪਿਲ ਹੋਰ ਵੀ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚਣ।” ਇਸ ਤੋਂ ਇਲਾਵਾ ਈਸ਼ਿਤਾ ਦੱਤਾ, ਮੌਨਿਕਾ ਗਿੱਲ ਤੇ ਰਾਜੀਵ ਢੀਂਗਰਾ ਵੀ ਨਜ਼ਰ ਆਏ। ਉਨ੍ਹਾਂ ਨੇ ਗੁਰਦਾਸ ਮਾਨ ਨਾਲ ਖੂਬ ਸੈਲਫੀਆਂ ਕਲਿੱਕ ਕੀਤੀਆਂ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਡਾ. ਜ਼ਿਊਸ ਵੀ ਨਜ਼ਰ ਆਏ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਗੁਰਦਾਸ ਮਾਨ ਤੇ ਬਾਕੀ ਟੀਮ ਮੈਂਬਰਾਂ ਨਾਲ ਕੇਕ ਕੱਟਿਆ ਵੀ ਕੱਟਿਆ। ਜਾਣਕਾਰੀ ਮੁਤਾਬਕ ‘ਫਿਰੰਗੀ’ ਦੀ ਕਹਾਣੀ 1920 ਦੇ ਸਮੇਂ ਦੀ ਹੈ, ਜਦੋਂ ਸਾਡਾ ਭਾਰਤ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ। ‘ਫਿਰੰਗੀ’ ‘ਚ ਇਹ ਦੱਸਿਆ ਗਿਆ ਹੈ ਕਿ ਸਾਰੇ ਅੰਗਰੇਜ਼ ਬੁਰੇ ਨਹੀਂ ਸਨ ਤੇ ਟੀ. ਵੀ. ਸਟੇਸ਼ਨ ਵੀ ਉਨ੍ਹਾਂ ਦੁਆਰਾ ਹੀ ਬਣਾਏ ਗਏ ਸਨ।

Be the first to comment

Leave a Reply