ਕਪਿਲ ਸ਼ਰਮਾ ਦੀ ਇਕ ਵਾਰ ਫਿਰ ਸਿਹਤ ਠੀਕ ਨਹੀਂ

ਮੁੰਬਈ— ਰਿਪੋਰਟ ਮਿਲੀ ਸੀ ਕਿ ਕਪਿਲ ਸ਼ਰਮਾ ਦੀ ਇਕ ਵਾਰ ਫਿਰ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਸ਼ੂਟਿੰਗ ਲਈ ਨਹੀਂ ਪਹੁੰਚੇ। ਮੀਡੀਆ ਰਿਪੋਰਟਜ਼ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀ ਫਿਲਮ ‘ਮੁਬਾਰਕਾਂ’ ਦੀ ਸਟਾਰ ਕਾਸਟ ਅਨਿਲ ਕਪੂਰ, ਅਰਜੁਨ ਕਪੂਰ, ਇਲਿਆਨਾ ਡਿਕਰੂਜ ਅਤੇ ਆਥੀਆ ਸ਼ੈੱਟੀ ਨੂੰ ਸ਼ੋਅ ਦੇ ਸੈੱਟ ਤੋਂ ਬਿਨਾਂ ਸ਼ੂਟਿੰਗ ਕੀਤੇ ਹੀ ਵਾਪਸ ਆਉਣਾ ਪਿਆ। ਅਜਿਹਾ ਪਿਛਲੇ 2 ਮਹੀਨਿਆਂ ‘ਚ ਕਈ ਵਾਰ ਹੋ ਚੁੱਕਾ ਹੈ।
ਇਸ ਤੋਂ ਪਹਿਲੇ ਪਰੇਸ਼ ਰਾਵਲ ਫਿਰ ਸ਼ਾਹਰੁਖ ਅਤੇ ਇਮਤਿਆਜ਼ ਅਲੀ ਅਤੇ ਹੁਣ ‘ਮੁਬਾਰਕਾਂ’ ਦੀ ਕਾਸਟ ਦੇ ਨਾਲ ਸ਼ੂਟ ਕੈਂਸਲ ਹੋਇਆ ਸੀ। ਅਨਿਲ ਕਪੂਰ ਅਤੇ ਅਰਜੁਨ ਕਪੂਰ 6.30 ਵਜੇ ਪਹੁੰਚ ਗਏ ਸਨ। 8 ਵਜੇ ਸ਼ੂਟ ਸ਼ੁਰੂ ਹੋਣਾ ਸੀ। ਉਸੇ ਸਮੇਂ ਕਪਿਲ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਕੋਕਿਲਾ ਬੇਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਉਹ ਹੁਣ ਡਾਕਟਰ ਦੀ ਦੇਖ-ਰੇਖ ‘ਚ ਹੈ।
ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਸਪਤਾਲ ਵਲੋਂ ਬਿਆਨ ਆਇਆ ਹੈ ਕਿ ਕਪਿਲ ਸ਼ਰਮਾ ਉਨ੍ਹਾਂ ਦੇ ਕੋਲ ਇਲਾਜ ਕਰਵਾਉਣ ਲਈ ਪਹੁੰਚੇ ਹੀ ਨਹੀਂ। ਹਸਪਤਾਲ ਮੁਤਾਬਕ, ”ਕਪਿਲ ਸ਼ਰਮਾ ਦੇ ਹਸਪਤਾਲ ‘ਚ ਦਾਖਲ ਹੋਣ ਦਾ ਕੋਈ ਰਿਕਾਰਡ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਉਸੇ ਰਾਤ ਕਪਿਲ ਸ਼ਰਮਾ ਮੀਰ ਰੋਡ ਦੇ ਕੋਲ ਸਥਿਤ ਇਕ ਜਨਰਲ ਸਟੂਡੀਓ ਤੋਂ ਨਿਕਲਦੇ ਹੋਏ ਦੇਖੇ ਗਏ ਸਨ। ਹੁਣ ਕਪਿਲ ਸ਼ਰਮਾ ਦੇ ਵਾਰ-ਵਾਰ ਬੇਹੋਸ਼ ਹੋਣ ਦਾ ਮਾਮਲਾ ਉਲਝ ਜਿਹਾ ਗਿਆ ਹੈ।

Be the first to comment

Leave a Reply