ਕਪੂਰੀ-ਬਾਂਗੜਾਂ ਰੋਡ ‘ਤੇ ਰਾਤ ਸਮੇਂ ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ

ਦੇਵੀਗੜ੍ਹ- ਜਾਣਕਾਰੀ ਅਨੁਸਾਰ ਪਿੰਡ ਕਪੂਰੀ ਨਜ਼ਦੀਕ ਬਾਂਗੜਾਂ ਰੋਡ ‘ਤੇ ਰਾਹਗੀਰਾਂ ਨੇ ਸੜਕ ‘ਤੇ ਡਿੱਗੇ ਪਏ ਇਕ ਨੌਜਵਾਨ ਨੂੰ ਦੇਖਿਆ। ਥਾਣਾ ਜੁਲਕਾਂ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸਹਾਇਕ ਥਾਣੇਦਾਰ ਪ੍ਰਕਾਸ਼ ਮਸੀਹ ਸਮੇਤ ਫੋਰਸ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਸੀ, ਜੋ ਕਿ ਰਾਤ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਸੜਕ ਕੰਢੇ ਡਿੱਗਾ ਪਿਆ ਸੀ। ਪੁਲਸ ਨੇ ਮ੍ਰਿਤਕ ਦੀ ਜੇਬ ਦੀ ਤਲਾਸ਼ੀ ਲਈ ਤਾਂ ਉਸ ਦੀ ਸ਼ਨਾਖਤ ਪਿੰਡ ਬੂੜੇਮਾਜਰਾ ਦੇ ਜਗਤਾਰ ਖਾਨ ਉਰਫ ਭੂਰੀ ਖਾਨ ਉਮਰ 30 ਸਾਲ ਪੁੱਤਰ ਜਾਗਰ ਖਾਨ ਵਜੋਂ ਹੋਈ। ਪੁਲਸ ਨੇ ਘਟਨਾ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ।

Be the first to comment

Leave a Reply