ਕਰਨਾਲ ‘ਚ ਹੱਤਿਆ ਅਤੇ ਸੁਸਾਈਡ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ

ਕਰਨਾਲ — ਕਰਨਾਲ ‘ਚ ਹੱਤਿਆ ਅਤੇ ਸੁਸਾਈਡ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਅਸੰਧ ‘ਚ ਪਤੀ ਨੇ ਆਪਣੀ ਪਤਨੀ ਦੀ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਸ ਦੇ ਨਾਲ ਹੀ ਕਾਨੂੰਨ ਦੇ ਡਰ ਤੋਂ ਪਤੀ ਨੇ ਖੁਦ ਵੀ ਜ਼ਹਿਰ ਖਾ ਲਿਆ। ਹਾਲਤ ਖਰਾਬ ਹੋਣ ‘ਤੇ ਜਦੋਂ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤਾਂ ਦੋਸ਼ੀ ਨੇ ਅਸੰਧ ਤੋਂ ਆ ਰਹੀ ਰੋਡਵੇਜ਼ ਦੀ ਬੱਸ ਅੱਗੇ ਆ ਕੇ ਆਤਮ-ਹੱਤਿਆ ਕਰ ਲਈ।ਜਾਣਕਾਰੀ ਦੇ ਮੁਤਾਬਕ ਮਾਮਲਾ ਅਸੰਧ ਦੇ ਮੰਚੂਰੀ ਦਾ ਹੈ, ਜਿਥੇ ਇਕ ਦੋਸ਼ੀ ਸ਼ਿਆਮ ਲਾਲ ਨੇ ਆਪਣੀ ਪਤਨੀ ਰੀਨਾ ਨੂੰ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਇਕ ਲੋਹੇ ਦੀ ਪੇਟੀ ‘ਚ ਲੁਕਾ ਦਿੱਤਾ। ਇਸ ਤੋਂ ਬਾਅਦ ਪੁਲਸ ਤੋਂ ਬਚਣ ਲਈ ਖੁਦ ਵੀ ਜ਼ਹਿਰ ਖਾ ਲਿਆ। ਜ਼ਹਿਰ ਖਾਣ ਤੋਂ ਬਾਅਦ ਖਰਾਬ ਹੋਈ ਹਾਲਤ ਦੇਖ ਪਰਿਵਾਰ ਵਾਲਿਆਂ ਨੇ ਉਸਨੂੰ ਹਸਪਤਾਲ ਭਰਤੀ ਕਰਵਾਇਆ। ਪਰ ਇਥੋਂ ਸਿਆਮ ਲਾਲ ਡਾਕਟਰਾਂ ਨੂੰ ਚਕਮਾ ਦੇ ਕੇ ਹਸਪਤਾਲ ਦੇ ਬਾਹਰ ਸੜਕ ‘ਤੇ ਆ ਗਿਆ ਅਤੇ ਅਸੰਧ ਵਲੋਂ ਆ ਰਹੀ ਬੱਸ ਦੇ ਅੱਗੇ ਛਾਲ ਲਗਾ ਕੇ ਆਪਣੀ ਜਾਨ ਦੇ ਦਿੱਤੀ।

Be the first to comment

Leave a Reply