ਕਰਮਨ ਸ਼ਹਿਰ ਵਿਖੇ ‘ਹਾਰਵੈਸਟਰ ਫਿਸਟੀਵਲ’ ਸਮੇਂ ਪੰਜਾਬੀ ਸਕੂਲ ਨੇ ਕੀਤਾ ਪੰਜਾਬੀ ਸੱਭਿਆਚਾਰ ਦਾ ਪ੍ਰਦਸ਼ਨ

ਫਰਿਜ਼ਨੋ – ਕੈਲੀਫੋਰਨੀਆਂ (ਰਾਜਾ ਗੋਗਨਾ) ਕਰਮਨ ਸ਼ਹਿਰ ਵਿਖੇ  ਹਰ ਸਾਲ ਦੀ ਤਰ੍ਹਾਂ  ”ਹਾਰਵੈਸਟਰ ਫਿਸ਼ਟੀਵਲ” (Harvest Festival) ਦੀ ਪਰੇਡ ਹੋਈ। ਜਿਸ ਦਾ ਮਹੌਲ ਬਿਲਕੁਲ ਭਾਰਤ ਦੀ ਵਿਸਾਖੀ ਦੇ ਮੇਲੇ ਵਰਗਾ ਸੀ।  ਬੇਸੱਕ ਇੱਥੇ ਲੋਕ ਵੱਡੇ ਸ਼ਹਿਰਾਂ ਵਿੱਚ ਰਹਿ ਰਹੇ ਹਨ, ਪਰ ਇਥੇ ਵੀ ਲੋਕ ਆਪਣੀ ਪੱਕੀ ਫਸ਼ਲ ਦੀ ਕਟਾਈ ਕਰਨ ਦੀ ਖ਼ੁਸ਼ੀ ਪਰੰਪਰਾਗਤ ਮੇਲੇ ਦੇ ਰੂਪ ਵਿੱਚ ਮਨਾਉਦੇ ਆ ਰਹੇ ਹਨ। ਜਿਸ ਦੀ ਸੁਰੂਆਤ ਨਗਰ ਕੀਰਤਨ ਵਾਂਗ ਪਰੇਡ ਨਾਲ ਕੀਤੀ ਜਾਦੀ ਹੈ ਅਤੇ ਇਕੱਠ ਵੀ ਅਮੈਰੀਕਨ ਭਾਈਚਾਰੇ ਦਾ ਬਹੁਤ ਹੁੰਦਾ ਹੈ। ਹਰ ਸਾਲ 50 ਤੋਂ ਵਧੀਕ ਫਲੋਟ ਸਭ ਦੀ ਖਿੱਚ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਲੋਕ ਆਪਣੇ ਪੁਰਾਣੇ ਟਰੱਕ, ਟਰੈਕਟਰ ਅਤੇ ਹੋਰ ਪੁਰਾਤਨ ਸਾਜੋ-ਸਮਾਨ ਦਾ ਵੀ ਲਿਸ਼ਕਾਂ-ਚਮਕਾ ਕੇ ਖੁੱਲ੍ਹਾਂ ਪਰਦਰਸ਼ਨ ਕਰਦੇ ਹਨ। ਭਾਵ ਵੱਖ-ਵੱਖ ਭਾਈਚਾਰੇ ਦੇ ਲੋਕ ਆਪਣੇ-ਆਪਣੇ ਸੱਭਿਆਚਾਰ ਦਾ ਖੁੱਲ ਕੇ ਪ੍ਰਦਸ਼ਨ ਕਰਦੇ ਹਨ। ਇਸੇ ਦੌਰਾਨ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ‘ਕਰਮਨ ਪੰਜਾਬੀ ਸਕੂਲ’ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਆਪਣੇ ਫਲੋਟ ਰਾਹੀ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਦੀ ਪਹਿਚਾਣ ਨੂੰ ਯਕੀਨੀ ਬਣਾਉਦੇ ਹੋਏ ਹਾਜ਼ਰੀ ਭਰੀ ਜਾਦੀ ਹੈ।   ਇੰਨ੍ਹਾਂ ਫਲੋਟਾ ਨੂੰ ਵਧੀਆਂ ਸਜਾਉਣ ਦੇ ਮੁਕਾਬਲੇ ਵੀ ਦਿਲਚਸਪ ਹੁੰਦੇ ਹਨ।  ਇਸ ਸਾਲ ਕਰਮਨ ਪੰਜਾਬੀ ਸਕੂਲ ਦੇ ਫਲੋਟ ਨੂੰ ਤੀਜਾ ਇਨਾਮ ਪ੍ਰਾਪਤ ਹੋਇਆਂ।   ਸਥਾਨਕ ਲੋਕ ਸੜਕ ਦੇ ਦੋਨੋ ਪਾਸੇ ਬੈਠ ਇਸ ਪਰੰਪਰਾਗਤ ਪਰੇਡ ਦਾ ਖੁੱਲ ਕੇ ਅਨੰਦ ਮਾਣਦੇ ਹਨ ਅਤੇ ਹਿੱਸਾ ਲੈਣ ਵਾਲਿਆਂ ਦੀ ਹੌਸ਼ਲਾ ਅਫਜ਼ਾਈ ਕਰਦੇ ਹਨ।  ਇਸ ਪਰੇਡ ਦੀ ਸਮਾਪਤੀ ਉਪਰੰਤ ਚਾਰ ਦਿਨ ਮੇਲਾ ਦਾ ਲੋਕ ਗੀਤ-ਸੰਗੀਤ, ਖੇਡਾਂ, ਰਾਈਡਾ, ਤਰ੍ਹਾਂ-ਤਰ੍ਹਾਂ ਦੇ ਝੂਲਿਆਂ  ਅਤੇ ਖਾਣਿਆ ਦਾ ਅਨੰਦ ਮਾਣਦੇ ਹਨ।  ਇਹ ਮੇਲੇ ਹਰ ਸ਼ਹਿਰ ਵਿੱਚ ਲਗਾਤਾਰ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਲੱਗਦੇ ਹਨ।  ਜਿੰਨ੍ਹਾਂ ਦਾ ਲੋਕ ਰਲ ਮਿਲ ਭਰਪੂਰ ਅਨੰਦ ਮਾਣਦੇ ਹਨ।

Be the first to comment

Leave a Reply

Your email address will not be published.


*