ਕਰੀਨਾ ਦੇ ‘ਗੀਤ’ ਦੇ ਕਿਰਦਾਰ ਨੇ ਬਾਲੀਵੁੱਡ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ-ਅਨੁਸ਼ਕਾ ਸ਼ਰਮਾ

ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਤ ਫਿਲਮ ‘ਜਬ ਵੀ ਮੈਟ’ ਵਿੱਚ ਕਰੀਨਾ ਕਪੂਰ ਵੱਲੋਂ ਨਿਭਾਏ ਗਏ ਗੀਤ ਨਾਂਅ ਦੀ ਲੜਕੀ ਦੇ ਮਸਤਮੌਲਾ ਕਿਰਦਾਰ ਨੇ ਉਸ ਨੂੰ ਫਿਲਮੀ ਦੁਨੀਆ ਵਿੱਚ ਆਉਣ ਲਈ ਆਕਰਸ਼ਿਤ ਕੀਤਾ। ਉਸ ਨੇ ਕਿਹਾ ਕਿ ਇਮਤਿਆਜ਼ ਅਲੀ ਨੇ ‘ਜਬ ਹੈਰੀ ਮੇਟ ਸੇਜਲ’ ਦੇ ਰੂਪ ਵਿੱਚ ਉਸ ਨੂੰ ਪਹਿਲੀ ਵਾਰ ਆਪਣੀ ਕਿਸੇ ਫਿਲਮ ਦਾ ਪ੍ਰਸਤਾਵ ਦਿੱਤਾ ਅਤੇ ਉਸ ਨੂੰ ਇਸ ਦਾ ਵਿਸ਼ਾ ਕਾਫੀ ਪਸੰਦ ਆਇਆ ਤਾਂ ਉਸ ਨੇ ਤੁਰੰਤ ਇਸ ਦੇ ਲਈ ਹਾਮੀ ਭਰ ਦਿੱਤੀ।
‘ਜਬ ਹੈਰੀ ਮੇਟ ਸੇਜਲ’ ਦੇ ਟ੍ਰੇਲਰ ਲਾਂਚ ਮੌਕੇ ਉਸ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਇਮਤਿਆਜ਼ ਅਲੀ ਨਾਲ ਕੰਮ ਕਰਨ ਦਾ ਇੰਤਜ਼ਾਰ ਕਰ ਰਹੀ ਸੀ। ਮੈਨੂੰ ਯਾਦ ਹੈ ਕਿ ਬੀਕਾਨੇਰ ਵਿੱਚ ਆਪਣੇ ਮਾਤਾ-ਪਿਤਾ ਨਾਲ ਮੈਂ ‘ਜਬ ਵੀ ਮੈਟ’ ਦੇਖੀ ਸੀ ਤਾਂ ਮੈਨੂੰ ਇਹ ਇੱਕ ਸ਼ਾਨਦਾਰ ਫਿਲਮ ਲੱਗੀ ਸੀ। ਉਸ ਫਿਲਮ ਵਿੱਚ ਗੀਤ (ਕਰੀਨਾ ਕਪੂਰ ਖਾਨ) ਦੇ ਕਿਰਦਾਰ ਨੂੰ ਦੇਖ ਲੱਗਾ ਕਿ ਮੈਨੂੰ ਵੀ ਫਿਲਮਾਂ ਵਿੱਚ ਕੰਮ ਕਰਨਾ ਚਾਹੀਦਾ ਹੈ।

Be the first to comment

Leave a Reply