ਕਰੀਬ 30 ਫੁੱਟ ਦੀ ਡੂੰਘਾਈ ‘ਚ 4 ਸਾਲਾਂ ਬੱਚਾ ਫਸਿਆ

ਦੇਵਾਸ—ਮੱੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ ਦੇ ਉਮਰੀਆ ਪਿੰਡ ‘ਚ ਬੋਰਵੈੱਲ ‘ਚ ਡਿੱਗੇ 4 ਸਾਲਾਂ ਬੱਚੇ ਨੂੰ 36 ਘੰਟੇ ਬਾਅਦ ਐਤਵਾਰ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਉਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਤਹਿਸੀਲ ਦੇ ਤਹਿਤ ਆਉਣ ਵਾਲੇ ਇਸ ਪਿੰਡ ਦੇ ਇਕ ਖੇਤ ‘ਚ ਸ਼ਨੀਵਾਰ ਸਵੇਰੇ 11.30 ਵਜੇ ਇਕ ਕਿਸਾਨ ਭੀਮਸਿੰਘ ਕੋਰਕੂ ਦਾ ਚਾਰ ਸਾਲ ਦਾ ਬੇਟਾ ਰੋਸ਼ਨ ਖੇਡਦੇ-ਖੇਡਦੇ ਬੋਰਵੈੱਲ ‘ਚ ਡਿੱਗ ਗਿਆ। ਬੱਚਾ ਇਸ 100 ਫੁੱਟ ਡੂੰਘੇ ਬੋਰ ‘ਚ ਕਰੀਬ 30 ਫੁੱਟ ਦੀ ਡੂੰਘਾਈ ‘ਚ ਫਸਿਆ ਹੋਇਆ ਸੀ, ਜਿੱਥੇ ਬੱਚੇ ਨੂੰ ਆਕਸੀਜਨ ਪਹੁੰਚਾਉਣ ਦੇ ਨਾਲ ਹੀ ਨਲੀ ਦੇ ਮਾਧਿਅਮ ਨਾਲ ਦੁੱਧ ਆਦਿ ਵੀ ਮੁਹੱਈਆ ਕਰਵਾਇਆ ਜਾ ਰਿਹਾ ਸੀ। ਉਸ ਨੂੰ ਰਾਤੀ 10.30 ਵਜੇ ਸੁਰੱਖਿਅਤ ਕੱਢਣ ਦੇ ਬਾਅਦ ਇਲਾਜ ਲਈ ਖਾਤੇਗਾਂਵ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਬੱਚੇ ਨੂੰ ਸੁਰੱਖਿਅਤ ਕੱਢਣ ਲਈ ਬੋਰਵੈੱਲ ਦੇ ਨਾਲ ਹੀ ਸਮਾਨ ਗੱਡਾ ਖੋਦਿਆ ਗਿਆ ਸੀ ਅਤੇ ਦੇਖਭਾਲ ਲਈ ਕੈਮਰੇ ਦੀ ਮਦਦ ਨਾਲ ਉਸ ਦੀ ਸਥਿਤੀ ਦੀ ਨਿਗਰਾਣੀ ਵੀ ਰੱਖੀ ਗਈ। ਉਸ ਨੂੰ ਬਚਾਉਣ ਦੇ ਅਭਿਆਨ ‘ਚ ਜ਼ਿਲਾ ਪੁਲਸ ਅਤੇ ਪ੍ਰਸ਼ਾਸਨ ਦੇ ਇਲਾਵਾ ਭੋਪਾਲ ਤੋਂ ਰਾਹਤ ਅਤੇ ਬਚਾਅ ਕੰਮ ‘ਚ ਸੈਨਾ ਦੇ ਜਵਾਨ ਵੀ ਲੱਗੇ ਸਨ।