ਕਰੰਟ ਲੱਗਣ ਨਾਲ ਬੱਚੇ ਦੀ ਹੋਈ ਮੌਤ

ਹੁਸ਼ਿਆਰਪੁਰ  :    ਘਰ ‘ਚ ਖੇਡ ਰਹੇ ਢਾਈ ਸਾਲਾ ਬੱਚੇ ਵਿਜੇ ਕੁਮਾਰ ਪੁੱਤਰ ਸੁਨੀਲ ਲਾਲ ਵਾਸੀ ਨਿਊ ਫਤਿਹਗੜ੍ਹ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਰੀਨਾ ਨੇ ਦੱਸਿਆ ਕਿ ਉਹ ਘਰ ‘ਚ ਕੰਮ ਵਿਚ ਰੁੱਝੀ ਹੋਈ ਸੀ ਕਿ ਇਸ ਦੌਰਾਨ ਉਸ ਦਾ ਪੁੱਤਰ ਕਮਰੇ ਵਿਚ ਖੇਡ ਰਿਹਾ ਸੀ, ਜਿਸ ਨੇ ਅਚਾਨਕ ਟੇਬਲ ਫੈਨ ਦੀ ਬਿਜਲੀ ਦੀ ਤਾਰ ਨੂੰ ਫੜ ਲਿਆ। ਕਰੰਟ ਲੱਗਣ ‘ਤੇ ਉਸ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਉਸ ਨੂੰ ਚੁੱਕਣ ਲੱਗੀ ਤਾਂ ਉਸ ਨੂੰ ਵੀ ਕਰੰਟ ਦਾ ਝਟਕਾ ਲੱਗਾ।
ਇਸ ਦੌਰਾਨ ਗੁਆਂਢੀਆਂ ਦੀ ਸਹਾਇਤਾ ਨਾਲ ਉਹ ਵਿਜੇ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਕੇ ‘ਤੇ ਪਹੁੰਚੇ ਪੁਰਹੀਰਾਂ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਧਾਰਾ 174 ਤਹਿਤ ਲੋੜੀਂਦੀ ਕਾਰਵਾਈ ਕਰਦਿਆਂ ਪੰਚਨਾਮਾ ਤਿਆਰ ਕਰ ਦਿੱਤਾ।

Be the first to comment

Leave a Reply