ਕਸ਼ਮੀਰ ਦਾ ਵਿਕਾਸ ਤੇ ਤਰੱਕੀ ਦੇ ਸੁਪਨੇ ਨੂੰ ਪੂਰਾ ਕਰਨਾ ਮੇਰਾ ਸੰਕਲਪ : ਮੋਦੀ

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਕਿਹਾ ਕਿ ਜੰਮੂ ਕਸ਼ਮੀਰ ਦਾ ਵਿਕਾਸ ਤੇ ਤਰੱਕੀ ਦੇ ਸੁਪਨੇ ਨੂੰ ਪੂਰਾ ਕਰਨਾ ਉਨ੍ਹਾਂ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਅੰਦਰ ਜੋ ਕੁੱਝ ਵੀ ਹੁੰਦਾ ਹੈ, ਬਿਆਨਬਾਜ਼ੀ ਵੀ ਹੁੰਦੀ ਹੈ। ਲੋਕ ਇਕ ਦੂਜੇ ਨੂੰ ਗਾਲ੍ਹਾਂ ਦਿੰਦੇ ਹਨ। ਕਸ਼ਮੀਰ ‘ਚ ਜੋ ਵੀ ਘਟਨਾਵਾਂ ਹਨ, ਮੁੱਠੀ ਭਰ ਵੱਖਵਾਦੀ ਲੜਦੇ ਹਨ ਪਰ ਇਹ ਸਮੱਸਿਆ ਨਾ ਗਾਲ ਨਾਲ, ਨਾ ਹੀ ਗੋਲੀ ਨਾਲ ਹੱਲ ਹੋਵੇਗੀ। ਇਹ ਸਮੱਸਿਆ ਤਾਂ ਸਿਰਫ਼ ਹਰ ਕਸ਼ਮੀਰੀ ਨੂੰ ਗਲੇ ਲਗਾਉਣ ਨਾਲ ਹੀ ਸੁਲਝੇਗੀ।

Be the first to comment

Leave a Reply