ਕਸਰਤ ਕਰਦੇ ਸਮੇਂ ਇਕ ਸਕਿਓਰਿਟੀ ਗਾਰਡ ਦੇ ਦਿਮਾਗ ਦੀ ਨਸ ਫਟੀ

ਪਾਨੀਪਤ— ਸੈਕਟਰ 25 ਸਥਿਤ ਜਿਮਖਾਨਾ ਕਲੱਬ ਦੇ ਜਿਮ ‘ਚ ਕਸਰਤ ਕਰਦੇ ਸਮੇਂ ਇਕ ਸਕਿਓਰਿਟੀ ਗਾਰਡ ਦੇ ਦਿਮਾਗ ਦੀ ਨਸ ਫਟ ਗਈ। ਇਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲਗਭਗ 6 ਘੰਟੇ ਬਾਅਦ ਚੱਲਿਆ ਜਦੋਂ ਦੂਜੀ ਸ਼ਿਫਟ ਦੇ ਸਕਿਓਰਿਟੀ ਗਾਰਡ ਉਥੇ ਪੁੱਜੇ। ਮ੍ਰਿਤਕ ਦਾ 24 ਨਵੰਬਰ ਨੂੰ ਵਿਆਹ ਸੀ। ਮ੍ਰਿਤਕ ਦੇ ਲਾਸ਼ ਹੇਠਾਂ ਐਕਸਾਇਜ਼ ਦੀ ਰਾਡ ਪਈ ਮਿਲੀ ਹੈ। ਪੁਲਸ ਨੇ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀ ਹੈ।
ਪੁਲਸ ਮੁਤਾਬਕ ਗੋਇਲਾ ਕਲਾਂ ਵਾਸੀ 28 ਸਾਲਾ ਸਿਕੰਦਰ ਅਤੇ ਉਸ ਦਾ ਭਰਾ ਸੁਲੇਂਦਰ ਜਿਮਖਾਨਾ ਕਲੱਬ ‘ਚ ਸਕਿਓਰਿਟੀ ਗਾਰਡ ਦਾ ਕੰਮ ਕਰਦੇ ਸੀ। ਸਿਕੰਦਰ ਜਿਮਖਾਨਾ ‘ਚ ਡਿਊਟੀ ‘ਤੇ ਆਇਆ ਸੀ। ਉਹ ਅਕਸਰ ਕਲੱਬ ‘ਚ ਇੱਕਲਾ ਜਿਮ ਕਰਦਾ ਸੀ। ਸੁਲੇਂਦਰ ਮੰਗਲਵਾਰ ਸਵੇਰੇ 9.30 ਵਜੇ ਸਿਕੰਦਰ ਨੂੰ ਟੋਕਿਆ ਸੀ ਕਿ ਉਹ ਘਰ ਕਿਉਂ ਨਹੀਂ ਗਿਆ। ਉਸ ਨੇ ਕਿਹਾ ਕਿ ਉਹ ਚਲਾ ਜਾਵੇਗਾ। ਇਸ ਦੇ ਬਾਅਦ ਉਹ ਜਿਮ ਕਰਨ ਚਲਾ ਗਿਆ। ਸੁਲੇਂਦਰ ਡਿਊਟੀ ਖਤਮ ਕਰਕੇ ਚਲਾ ਗਿਆ। ਬਾਅਦ ‘ਚ ਸਿਕੰਦਰ ਦਾ ਫੋਨ ਬੰਦ ਮਿਲਿਆ।
ਸ਼ਿਫਟ ਚੇਂਜ ਹੋਈ ਤਾਂ ਦੂਜੇ ਸਕਿਓਰਿਟੀ ਗਾਡਰ ਉਥੇ ਪੁੱਜੇ। ਉਹ ਰਾਤ ‘ਚ ਸੌਣ ਲਈ ਲਗਭਗ 11 ਵਜੇ ਕੰਬਲ ਲੈਣ ਜਿਮ ਗਏ ਤਾਂ ਅੰਦਰ ਸਿਕੰਦਰ ਦੀ ਲਾਸ਼ ਪਈ ਮਿਲੀ। ਉਹ ਲੋਹੇ ਦੀ ਰਾਡ ‘ਤੇ ਡਿੱਗ ਹੋਇਆ ਸੀ। ਉਸ ਦੇ ਮੂੰਹ ਤੋਂ ਖੂਨ ਵਹਿ ਰਿਹਾ ਸੀ। ਪੇਟ ‘ਤੇ ਰਾਡ ਦਾ ਨਿਸ਼ਾਨ ਸੀ। ਉਸ ਦਾ ਬੈਗ ਕੋਲ ਪਿਆ ਸੀ। ਜਾਂਚ ਅਧਿਕਾਰੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਜਿਮਖਾਨਾ ਕਲੱਬ ਬੰਦ ਹੈ। ਇਸ ਕਾਰਨ ਸਿਕੰਦਰ ਅਕਸਰ ਇੱਕਲਾ ਹੀ ਜਿਮ ਕਰਦਾ ਸੀ ਅਤੇ ਬਹੁਤ ਵਜ਼ਨ ਚੁੱਕਦਾ ਸੀ। ਮੰਗਲਵਾਰ ਸ਼ਾਮ ਨੂੰ ਵੀ ਸਿਕੰਦਰ ਨੇ ਰਾਡ ‘ਚ 60 ਕਿਲੋ ਤੋਂ ਜ਼ਿਆਦਾ ਵਜ਼ਨ ਪਾਇਆ ਅਤੇ ਉਸ ੂਚੁੱਕਣ ਦੀ ਕੋਸ਼ਿਸ਼ ਕਰਨ ਲੱਗਾ। ਸ਼ੱਕ ਹੈ ਕਿ ਬੇਕਾਬੂ ਹੋਣ ਕਾਰਨ ਸਿਕੰਦਰ ਕੋਲੋਂ ਵਜ਼ਨ ਸੰਭਾਲਿਆ ਨਹੀਂ ਗਿਆ ਅਤੇ ਉਹ ਡਿੱਗ ਗਿਆ। ਇਸ ਦੌਰਾਨ ਦਿਮਾਗ ਦੀ ਨਸ ਫਟਣ ਨਾਲ ਉਸ ਦੀ ਮੌਤ ਹੋ ਗਈ।

Be the first to comment

Leave a Reply