ਕਾਂਗਰਸੀ ਸੰਸਦ ਮੈਂਬਰਾਂ ਦੀ ਅਗਵਾਈ ਪੰਜਾਬ ਪ੍ਰਧਾਨ ਕਾਂਗਰਸ ਸੁਨੀਲ ਜਾਖ਼ੜ ਨੇ ਕੀਤੀ

ਜਲੰਧਰ – ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦੇ ਵਫਦ ਨੇ ਮੰਗਲਵਾਰ ਦਿੱਲੀ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ, ਜਿਸ ‘ਚ ਪਾਸਪੋਰਟ ਕੇਂਦਰਾਂ, ਸਟੱਡੀ ਵੀਜ਼ਾ ਅਤੇ ਵਿਦੇਸ਼ੀ ਲਾੜਿਆਂ ਦੇ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ। ਕਾਂਗਰਸੀ ਸੰਸਦ ਮੈਂਬਰਾਂ ਦੀ ਅਗਵਾਈ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕੀਤੀ। ਇਸ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਹੋਏ। ਵਫਦ ਨੇ ਸੁਸ਼ਮਾ ਸਵਰਾਜ ਨੂੰ ਦੱਸਿਆ ਕਿ ਬੇਸ਼ੱਕ ਪਾਸਪੋਰਟ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਹੈ ਅਤੇ ਦਸਤਾਵੇਜ਼ਾਂ ਦੀ ਪੜਤਾਲ ਤੋਂ ਬਾਅਦ ਅਰਜ਼ੀਆਂ ਨੂੰ ਆਨਲਾਈਨ ਸਮਾਂ ਵੀ ਦਿੱਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਪਾਸਪੋਰਟ ਕੇਂਦਰਾਂ ਦੇ ਚੱਕਰ ਲਾਉਣ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਕਿਉਂਕਿ ਤੈਅ ਸਮੇਂ ‘ਤੇ ਜਦੋਂ ਬਿਨੈਕਾਰ ਪਾਸਪੋਰਟ ਕੇਂਦਰ ‘ਚ ਜਾਂਦਾ ਹੈ ਤਾਂ ਉਸ ਨੂੰ ਕੁਝ ਹੋਰ ਦਸਤਾਵੇਜ਼ ਲਿਆਉਣ ਲਈ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਜਾਖੜ ਨੇ ਮੰਗ ਕੀਤੀ ਕਿ ਪਾਸਪੋਰਟ ਕੇਂਦਰ ਅਰਜ਼ੀ ਆਨਲਾਈਨ ਹੋਣ ਤੋਂ ਬਾਅਦ ਪਹਿਲਾਂ ਆਪਣੇ ਪੱਧਰ ‘ਤੇ ਅਰਜ਼ੀ ਦੀ ਪੜਤਾਲ ਕਰਕੇ ਉਸ ‘ਚ ਕਮੀਆਂ ਨੂੰ ਦੇਖ ਕੇ ਸੰਬੰਧਤ ਬਿਨੈਕਾਰ ਨੂੰ ਦੱਸ ਦੇਣ ਤਾਂ ਕਿ ਈ-ਮੇਲ ‘ਤੇ ਹੀ ਬਿਨੈਕਾਰ ਨੂੰ ਸਾਰੀ ਜਾਣਕਾਰੀ ਮਿਲ ਜਾਵੇ। ਉਸ ਨੂੰ ਵਾਰ-ਵਾਰ ਪਾਸਪੋਰਟ ਕੇਂਦਰਾਂ ਦੇ ਚੱਕਰ ਨਾ ਕੱਟਣੇ ਪੈਣ।

Be the first to comment

Leave a Reply