ਕਾਂਗਰਸ ਦੇ ਆਗੂ ਅਹਿਮਦ ਪਟੇਲ ਨੇ 44 ਵੋਟਾਂ ਨਾਲ ਜਿੱਤ ਹਾਸਲ ਕੀਤੀ

ਨਵੀਂ ਦਿੱਲੀ : ਗੁਜਰਾਤ ਦੀਆਂ 3 ਰਾਜ ਸਭਾ ਸੀਟਾਂ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਮੰਗਲਵਾਰ ਸ਼ਾਮ ਤੋਂ ਸ਼ੁਰੂ ਹੋਇਆ ਸਿਆਸੀ ਡਰਾਮਾ ਬੁੱਧਵਾਰ ਸਵੇਰੇ 2 ਵਜੇ ਖਤਮ ਹੋਇਆ। ਇਸ ਦੌਰਾਨ ਕਾਂਗਰਸ ਦੇ ਆਗੂ ਅਹਿਮਦ ਪਟੇਲ ਨੇ 44 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਤੋਂ ਇਲਾਵਾਂ ਦੂਜੇ ਪਾਸੇ ਭਾਜਪਾ ਦੇ ਆਗੂ ਅਮਿਤ ਸ਼ਾਹ ਅਤੇ ਸਮਰਿਤੀ ਈਰਾਨੀ ਜੇਤੂ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਵੋਟਾਂ ਦੀ ਗਿਣਤੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਸਨ। ਜਿਸ ਪਿਛੋਂ ਭਾਜਪਾ ਨੇ ਇਨ੍ਹਾਂ ਵੋਟਾਂ ਦੀ ਗਿਣਤੀ ਨੂੰ ਰੁਕਵਾ ਦਿੱਤਾ ਸੀ।
ਗੁਜਰਾਤ ਦੀਆਂ 3 ਰਾਜਸਭਾ ਸੀਟਾਂ ਲਈ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਨੂੰ ਰੋਕਣ ‘ਤੇ ਕਾਂਗਰਸ ਅਤੇ ਭਾਜਪਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚੋਣ ਕਮਿਸ਼ਨ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਂਗਰਸ ਦੇ 2 ਬਾਗੀ ਵਿਧਾਇਕਾਂ ਦੀ ਵੋਟ ਨੂੰ ਰੱਦ ਕਰ ਦਿੱਤਾ। ਚੋਣ ਕਮਿਸ਼ਨ ਨੇ ਭੋਲਾ ਭਾਈ ਅਤੇ ਰਾਘਵ ਪਟੇਲ ਦੀ ਵੋਟ ਨੂੰ ਰੱਦ ਕੀਤਾ ਹੈ।

Be the first to comment

Leave a Reply