ਕਾਂਗਰਸ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਕਾਂਗਰਸ ਦੀ ਫਰਜ਼ੀ ਲਿਸਟ ਜਾਰੀ ਕੀਤੀ

ਨਵੀਂ ਦਿੱਲੀ — ਇਸ ਤੋਂ ਪਹਿਲਾਂ ਮੀਡੀਆ ‘ਚ ਕਾਂਗਰਸ ਦੇ 71 ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਦੀਆਂ ਖਬਰਾਂ ਆਈਆਂ ਸਨ, ਜਿਸ ਨੂੰ ਕਾਂਗਰਸ ਨੇ ਖਾਰਜ ਕਰ ਦਿੱਤਾ। ਕਾਂਗਰਸ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਕਾਂਗਰਸ ਦੀ ਫਰਜ਼ੀ ਲਿਸਟ ਜਾਰੀ ਕੀਤੀ।ਗੁਜਰਾਤ ਕਾਂਗਰਸ ਪ੍ਰਧਾਨ ਭਰਤ ਸੋਲੰਕੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਸੋਲੰਕੀ ਨੇ ਲਿੱਖਿਆ ਕਿ ਕਾਂਗਰਸ ਦੇ ਉਮੀਦਵਾਰਾਂ ਦੀ ਫਰਜ਼ੀ ਲਿਸਟ ਸੋਸ਼ਲ ਮੀਡੀਆ ‘ਤੇ ਚਲਾਈ ਜਾ ਰਹੀ ਹੈ, ਜਿਸ ‘ਤੇ ਮੇਰੇ ਹਸਤਾਖਰ ਹਨ। ਇਹ ਬਿਲਕੁਲ ਫਰਜ਼ੀ ਹਨ ਅਤੇ ਅਸੀਂ ਅਜਿਹੀ ਕੋਈ ਲਿਸਟ ਜਾਰੀ ਨਹੀਂ ਕੀਤੀ ਹੈ।  ਆਪਣੇ ਟਵੀਟ ‘ਚ ਭਰਤ ਸਿੰਘ ਸੋਲੰਕੀ ਨੇ ਅੱਗੇ ਕਿਹਾ ਕਿ ਉਮੀਦਵਾਰਾਂ ਦੇ ਨਾਮ ਦੀ ਘੋਸ਼ਣਾ ਪੂਰੀ ਤਰ੍ਹਾਂ ਨਾਲ ਕੇਂਦਰੀ ਚੋਣ ਕਮੇਟੀ ਨਾਲ ਜੁੜਿਆ ਮਾਮਲਾ ਹੈ।

Be the first to comment

Leave a Reply

Your email address will not be published.


*