ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤਾ ਧੋਖਾ, ਕੀਤੇ ਝੂਠੇ ਵਾਅਦੇ

ਬੁਢਲਾਡਾ  : ਪੰਜਾਬ ਅੰਦਰ ਕੈਪਟਨ ਸਰਕਾਰ ਦੇ ਲੋਕ ਵਿਰੋਧੀ ਫੈਸਲਿਆ ਕਾਰਨ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਿਆ ਹੈ ਇਹ ਸ਼ਬਦ ਹਲਕਾ ਵਿਧਾਇਕ ਪ੍ਰਿੰਸੀਪਲ ਬੁ~ਧ ਰਾਮ ਨੇ ਸਾਂਝੇ ਕੀਤੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੀਆਂ ਅੱਖਾਂ ਖੁਲ ਜਾਣੀਆਂ ਚਾਹੀਦੀਆਂ ਹਨ ਕਿ ਕਾਂਗਰਸ ਪਾਰਟੀ ਕਿਵੇਂ ਲੋਕਾਂ ‘ਤੇ ਜੁਲਮ ਕਰ ਰਹੀ ਹੈ। ਕੈਪਟਨ ਨੇ ਨਸ਼ਾ ਬੰਦ ਕਰਨ ਦੀ ਸਹੁੰ ਖਾਧੀ ਸੀ ਪਰ ਉਸ ਨੇ ਤਾਂ ਸਕੂਲ ਹੀ ਬੰਦ ਕਰਵਾ। ਨਸ਼ੇ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ ਅਤੇ ਭ੍ਰਿਟਾਚਾਰ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਉੱਚ ਕਾਂਗਰਸੀ ਲੀਡਰ ਮੂਰਖ ਬਣ ਕੇ ਸਭ ਕੁਝ ਦੇਖ ਰਹੇ ਹਨ, ਬਿਜਲੀ ਮਹਿੰਗੀ ਹੋ ਰਹੀ ਹੈ। ਸੜਕਾਂ ਦਾ ਬੁਰਾ ਹਾਲ ਹੈ। ਸਾਲ ਭਰ ਤੋਂ ਸੀਵਰੇਜ ਬਣਕੇ ਤਿਆਰ ਹੋ ਗਿਆ ਹੈ ਪਰ ਕੰਪਨੀ ਵਲੋਂ ਸੜਕ ਨਹੀਂ ਬਣੀ, ਬ~ਸ ਸਟੈਂਡ ਬੁਢਲਾਡਾ ਰੋਡ ਬਾਰੇ ਸਮੇ ਸਮੇ ਤੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸੜਕ ਬਣਾਉਣ ਬਾਰੇ ਸੂਚਿਤ ਕੀਤਾ ਗਿਆ ਪਰ ਸਰਕਾਰ ਬਣਦੀ ਰਕਮ ਕੰਪਨੀ ਨੂੰ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਅਤੇ ਅਕਾਲੀਆਂ ‘ਚ ਕੋਈ ਫਰਕ ਨਹੀਂ ਸਮਝਦੇ। ਇਨ੍ਹਾਂ ਨੂੰ ਵੋਟਾਂ ਨਾ ਪਾਉ ਪਰ ਹੁਣ ਲੋਕ ਸਭ ਕੁਝ ਸਮਝ ਚੁਕੇ ਹਨ। ਪਿਛਲੇ 8 ਮਹੀਨਿਆਂ ਦੀ ਪਿਛਲੀ ਬੁਢਾਪਾ ਪੈਨਸ਼ਨ ਨਹੀਂ ਪਾਈ ਗਈ। ਬਰੇਟਾ, ਬੋਹਾ ਦੇ ਹਸਪਤਾਲਾਂ ਵਿਚ ਐਮਰਜੰਸੀ ਸਿਹਤ ਸਹੂਲਤ ਨਾ ਦੇ ਕੇ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਇਸ ਮੌਕੇ ਸੁਭਾਸ਼ ਨਾਗਪਾਲ, ਹਰਬੰਸ ਸ਼ਰਮਾ, ਅਵਤਾਰ ਸਿੰਘ ਆਦਿ ਮੌਕੇ ‘ਤੇ ਮੌਜੂਦ ਸਨ।

Be the first to comment

Leave a Reply