ਕਾਂਗਰਸ ਸਰਕਾਰ ਨੇ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ-ਬੀਬਾ ਰੰਧਾਵਾ

ਪਟਿਆਲਾ – ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਪਟਿਆਲਾ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਰ ਨੇ ਸੁਬੇ ਵਿਚ ਵਿਕਾਰ ਕਾਰਜਾਂ ਦੀ ਹਨੇਰੀ ਲਿਆ ਰੱਖੀ ਹੈ। ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਕਾਗਰਸ ਨੇ ਸਾਰੀਆਂ ਪਾਰਟੀਆ ਦਾ ਸਫਾਇਆ ਕਰ ਦੇਣਾ ਹੈ। ਉਹ ਅੱਜ ਇਥੇ ਫਰੈਡਜ਼ ਫਾਇਨੈਸੀਅਲ ਦਾ ਉਦਘਾਟਨ ਕਰਨ ਲਈ ਆਏ ਹੋਏ ਸਨ। ਸ੍ਰੀਮਤੀ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੇ ਜੋ ਵੀ ਵਾਅਦੇ ਪੂਰੇ ਕੀਤੇ ਸਨ, ਉਹ ਹੌਲੀ-ਹੌਲੀ ਕਰਕੇ ਪੂਰੇ ਹੋ ਰਹੇ ਹਨ। ਇਸ ਦੌਰਾਨ ਨਵੇਂ ਖੋਲੇ ਗਏ ਆਫਿਸ ਦੇ ਮੈਨਜਰ ਨੇ ਦੱਸਿਆ ਕਿ ਇਥੇ ਜੀਵਨ ਬੀਮਾ, ਹੈਲਥ ਬੀਮਾ, ਜਨਰਲ ਬੀਮਾ, ਹਾਊਸ ਲੋਨ, ਖੇਤੀਬਾੜੀ ਲੋਨ, ਐਜੂਕੇਸਨ ਲੋਨ ਸਮੇਤ ਹੋਰ ਅਜਹੇ ਮਾਮਲਿਆ ਸਬੰਧੀ ਸਲਾਹ ਮਸ਼ਵਰਾ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਜਸਵਿੰਦਰ ਸਿੰਘ ਰੰਧਾਵਾ, ਸਾਹਿਬ ਸਿੰਘ ਚੀਮਾ ਰਿਟਾਇਰਡ ਬ੍ਰਾਂਚ ਮੈਨਜਰ
ਭਾਰਤੀ ਜੀਵਨ ਬੀਮਾ, ਲਖਵਿੰਦਰ ਸਿੰਘ ਭਿੰਡਰ, ਮਨਦੀਪ ਸਿੰਘ, ਗੁਰਵਿੰਦਰ ਸਿੰਘ ਬ੍ਰਾਂਚ ਮੈਨਜਰ ਸਟਾਰ ਹੈਲਥ, ਸੰਦੀਪ ਸਿੰਗਲਾ, ਵਿਕਾਸ ਸਰਮਾ, ਅਸ਼ੋਕ ਚੌਧਰੀ ਅਤੇ ਅਰੁਣ ਬਾਲੀ ਸਮੇਤ ਹੋਰ ਕਈ ਜੀਵਨ ਬੀਮਾ ਕੰਪਨੀਆ ਦੇ ਨੁਮਾਇੰਦੇ ਹਾਜਰ ਸਨ।