ਕਾਕਾ ਰਾਮ ਵਰਮਾ ਬਣੇ ਸਟੇਟ ਰੋਡ ਸੇਫਟੀ ਕਮੇਟੀ ਦੇ ਮੈਂਬਰ

ਪਟਿਆਲਾ : ਪੰਜਾਬ ਸਰਕਾਰ ਵੱਲੋਂ ਸੜਕ ਹਾਦਸੇ ਰੋਕਣ ਲਈ ਪੰਜਾਬ ਰਾਜ ਪੱਧਰ ‘ਤੇ ਨਵੀਂ ਰੋਡ ਸੇਫਟੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਲਈ ਪਟਿਆਲਾ ਦੇ ਸਮਾਜ ਸੇਵਕ ਜੋ ਰੈਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਜ਼ਿਲ੍ਹਾ ਟਰੇਨਿੰਗ ਅਫਸਰ, ਟਰੈਫਿਕ ਮਾਰਸ਼ਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਰਾ ਲੀਗਲ ਵਲੰਟੀਅਰ ਅਤੇ ਫਸਟ ਏਡ, ਸਿਹਤ, ਸੇਫਟੀ ਮਿਸ਼ਨ ਦੇ ਪ੍ਰਧਾਨ ਚੀਫ ਟਰੇਨਰ ਹਨ, ਨੂੰ ਪਟਿਆਲਾ ਤੋਂ ਸਲਾਹਕਾਰ ਮੈਂਬਰ ਬਣਾਇਆ ਗਿਆ ਹੈ। ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਦੇਸ਼ ਅੰਦਰ ਹਰ ਸਾਲ ਦੋ ਲੱਖ ਤੋਂ ਵਧ ਲੋਕ ਸੜਕ ਹਾਦਸਿਆਂ ਕਰਕੇ ਮਰਦੇ, ਚਾਰ ਲੱਖ ਤੋਂ ਵੱਧ ਪੀੜਤ ਅਪਾਹਜ ਹੁੰਦੇ ਹਨ ਤੇ 3 ਲੱਖ ਤੋਂ ਵਧ ਵਹੀਕਲ ਚਾਲਕਾਂ ਨੂੰ ਜੇਲ੍ਹ ਜਾਣਾ ਪੈਂਦਾ ਹੈ, ਤੇ ਹਾਦਸਿਆਂ ਨੂੰ ਰੋਕਣ ਲਈ ਸਿੱਖਿਆ ਤੇ ਜਾਣਕਾਰੀ, ਸੁਰੱਖਿਆ ਦਾ ਮਾਹੌਲ ਤੇ ਮਾਡਲ ਤਿਆਰ ਕਰਨਾ, ਚੰਗੇ ਚਾਲਕਾਂ ਤੇ ਮਦਦਗਾਰਾਂ  ਉਤਸ਼ਾਹਿਤ ਕਰਨਾ ਅਤੇ ਜੋ ਰੋਡ ਸੇਫਟੀ ਦੇ ਨਿਯਮ ਨਹੀਂ ਮੰਨਦੇ ਤੇ ਤੋੜਦੇ ਹਨ, ਉਨ੍ਹਾਂ ਨੂੰ ਸਜ਼ਾ ਦੇ ਕੇ ਸੁਧਾਰਨਾ ਹੈ। ਸ੍ਰੀ ਵਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਐਸ.ਐਸ.ਪੀ ਤੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਡੀ.ਜੀ.ਪੀ. ਪੰਜਾਬ, ਸਮੂੰਹ ਸ਼ਹਿਰ ਵਾਸੀਆਂ ਅਤੇ ਸੰਸਥਾਵਾਂ ਦੇ ਮੁਖੀਆਂ ਦਾ ਧੰਨਵਾਦ ਕੀਤਾ।

Be the first to comment

Leave a Reply