ਕਾਰਜਕਾਰੀ ਪ੍ਰਧਾਨ ਸੀ. ਕੇ. ਖੰਨਾ ਨੇ ਵਿਰਾਟ ਨੂੰ ਟੈਸਟ ਸੀਰੀਜ਼ ਜਿੱਤਣ ‘ਤੇ ਜੇਤੂ ਟਰਾਫੀ ਪ੍ਰਦਾਨ ਕੀਤੀ

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਸ਼੍ਰੀਲੰਕਾ ਖਿਲਾਫ ਬੁੱਧਵਾਰ ਨੂੰ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਡਰਾਅ ਹੋਏ ਤੀਜੇ ਮੈਚ ‘ਚ ‘ਮੈਨ ਆਫ ਦਿ ਮੈਚ’ ਦੇ ਨਾਲ-ਨਾਲ ‘ਮੈਨ ਆਫ ਦਿ ਸੀਰੀਜ਼’ ਵੀ ਬਣ ਗਿਆ।  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕਾਰਜਕਾਰੀ ਪ੍ਰਧਾਨ ਸੀ. ਕੇ. ਖੰਨਾ ਨੇ ਵਿਰਾਟ ਨੂੰ ਟੈਸਟ ਸੀਰੀਜ਼ ਜਿੱਤਣ ‘ਤੇ ਜੇਤੂ ਟਰਾਫੀ ਪ੍ਰਦਾਨ ਕੀਤੀ। ਵਿਰਾਟ ਨੇ ਤੀਸਰੇ ਟੈਸਟ ਦੀ ਪਹਿਲੀ ਪਾਰੀ ਵਿਚ 243 ਦੌੜਾਂ ਅਤੇ ਦੂਸਰੀ ਪਾਰੀ ‘ਚ 50 ਦੌੜਾਂ ਬਣਾਈਆਂ। ਵਿਰਾਟ ਨੇ ਸੀਰੀਜ਼ ਵਿਚ 3 ਸੈਂਕੜਿਆਂ ਸਮੇਤ ਕੁਲ 615 ਦੌੜਾਂ ਬਣਾਈਆਂ। ਇਸ ਦੇ ਲਈ ਉਸ ਨੂੰ ‘ਮੈਨ ਆਫ ਦਿ ਸੀਰੀਜ਼’ ਦਾ ਪੁਰਸਕਾਰ ਮਿਲਿਆ। ਇਨ੍ਹਾਂ 3 ਸੈਂਕੜਿਆਂ ‘ਚ 2 ਦੋਹਰੇ ਸੈਂਕੜੇ ਵੀ ਸ਼ਾਮਿਲ ਹਨ।

Be the first to comment

Leave a Reply