ਕਾਰਟਰੇਟ(ਨਿਊਜਰਸੀ)ਦੇ ਪਰਮਜੀਤ ਸਿੰਘ ਲੱਲੀ ਨੇ 42 ਕਿਲੋਮੀਟਰ ਬਰਲਿਨ ਮੈਰਾਥਨ ਚ’ ਜਿੱਤਿਆ ਮੈਡਲ 

ਨਿਊਜਰਸੀ ( ਰਾਜ ਗੋਗਨਾ ) ਪੰਜਾਬੀਆ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਕਾਰਟਰੇਟ ਦੇ ਰਹਿਣ ਵਾਲੇ ਪਰਮਜੀਤ ਸਿੰਘ ਲੱਲੀ ਨੇ ਬੀਤੇ ਦਿਨ ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਹੋਈ ਬੀ.ਐਮ.ਡਬਲਯੂ ਨਾਂ ਦੇ ਟਾਈਟਲ ਹੇਠ 42 ਕਿੱਲੋਮੀਟਰ ਦੋੜ 3 ਘੰਟੇ 51 ਮਿੰਟ ਵਿੱਚ ਤਹਿ ਕਰਕੇ ਮੈਡਲ ਜਿੱਤਿਆ, ਜਦ ਕਿ ਦੋੜ ਦਾ ਸਮਾਂ 7 ਘੰਟੇ ਦਾ ਸੀ ,ਸੰਨ 1963 ਦੇ ਜਨਮੇ ਪਰਮਜੀਤ ਨੇ ਇਸ ਤੋਂ ਪਹਿਲੇ ਨਿਊਯਾਰਕ ਚ’ ਹੋਈ ਮੈਰਾਥਨ 3 ਘੰਟੇ 41 ਮਿੰਟ ਵਿੱਚ ਪੂਰੀ ਕੀਤੀ ਸੀ ਜਦਕਿ ਸਮਾ 7 ਘੰਟੇ ਦਾ ਸੀ, ਉਸ ਨੇ ਪਿਛਲੇ ਸਾਲ ਨਿਊਯਾਰਕ ਮੈਰਾਥਨ ਚ’ 8 ਦੌੜਾਂ ਵਿੱਚ ਪਰਸਨਲ ਰਿਕਾਰਡ ਬਣਾਏ ਸਨ ਨਿਊਯਾਰਕ ਦੀ ਮੈਰਾਥਨ ਵਿੱਚ ਪਿਛਲੇ ਸਾਲ 4 ਮੀਲ ਚ’ ਪਰਮਜੀਤ ਲੱਲੀ ਨੇ ਟਾਪ 10 ਵਿੱਚ ਆ ਕੇ ਐਵਾਰਡ ਜਿੱਤਿਆ ਸੀ ਅਤੇ ਭਾਰਤੀ ਕਮਿਊਨਿਟੀ ਦਾ ਨਾਮ ਉਚਾ ਕੀਤਾ ਸੀ ਇਸ ਪ੍ਰਾਪਤੀ ਨਾਲ ਸਮੂੰਹ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਬਣੀ ਹੋਈ ਹੈ।

Be the first to comment

Leave a Reply