ਕਾਰਡੀਓ ਪਲਮੋਨਰੀ ਰਿਸੈਸੀਟੇਸ਼ਨ ਨਾਲ ਹਰੇਕ ਮਰਦਾ ਇਨਸਾਨ ਬਚ ਸਕਦੈ : ਵਰਮਾ

ਪਟਿਆਲਾ : ਜਦੋਂ ਕੋਈ ਬੇਹੋਸ਼ ਹੋ ਜਾਵੇ, ਕਰੰਟ ਲੱਗੇ, ਡੁੱਬ ਜਾਵੇ, ਸਾਹ ਚੜਾ ਲਵੇ ਜਾਂ ਸਾਹ ਕਿਰਿਆ ਬੰਦ ਹੋ ਜਾਵੇ, ਦਿਲ ਦਿਮਾਗ ਰੁਕ ਜਾਵੇ ਤਾਂ ਉਸ ਪੀੜਤ
ਨੂੰ ਮਰਨ ਤੋਂ ਬਚਾਉਣ ਲਈ ਤੁਰੰਤ ਫਸਟ ਏਡ ਦੀ ਏ.ਬੀ.ਸੀ.ਡੀ. ਕਰੋ। ਇਹ ਜਾਣਕਾਰੀ ਪਟਿਆਲਾ ਦੇ ਉੱਘੇ ਸਮਾਜ ਸੇਵਕ, ਨਿਸ਼ਕਾਮ ਵਰਕਰ ਤੇ ਟਰੈਫਿਕ ਪੁਲਿਸ ਦੇ ਮਾਰਸ਼ਲ ਸ੍ਰੀ ਕਾਕਾ ਰਾਮ ਵਰਮਾ ਨੇ ਨੈਸ਼ਨਲ ਨਰਸਿੰਗ ਇੰਸਟੀਚਿਊਟ ਵਿਖੇ 300 ਤੋਂ ਵੱਧ ਨੂੰ ਦਿੱਤੀ। ਸ੍ਰੀ ਵਰਮਾ ਨੇ ਦੱਸਿਆ ਕਿ ਬੇਹੋਸ਼ੀ, ਕੋਮਾ, ਦਿਲ ਦਿਮਾਗ, ਸਾਹ ਕਿਰਿਆ ਦੇ ਬੰਦ ਹੋਣ ਤੇ ਪੀੜਤ ਮਰ ਸਕਦਾ ਹੈ, ਪਰ ਜੇਕਰ ਉਸ ਨੂੰ ਫਸਟ ਏਡ ਦੀ ਏ.ਬੀ.ਸੀ.ਡੀ. ਕਰ ਦਿੱਤੀ ਜਾਵੇ ਤਾਂ ਉਹ ਮਰਨ ਤੋਂ ਬਚ ਸਕਦਾ ਹੈ ਅਤੇ ਜੇਕਰ ਸਾਹ ਕਿਰਿਆ, ਨਬਜ਼ ਅਤੇ ਅੱਖਾਂ ਦੀ ਹਿਲਜੁਲ ਬੰਦ ਹੋ ਜਾਵੇ ਤਾਂ ਪੀੜਤ ਨੂੰ ਸੀ.ਪੀ.ਆਰ. ਕਰਕੇ ਮਰਨ ਤੋਂ ਬਚਾ ਕੇ, ਠੀਕ ਹਾਲਤ ਵਿਚ ਹਸਪਤਾਲ ਪਹੁੰਚਾਇਆ ਜਾ ਸਕਦਾ ਹੈ। ਸ੍ਰੀ ਵਰਮਾ ਨੇ ਬੱਚਿਆਂ, ਸਕੂਲਾਂ ਦੇ ਵਿਦਿਆਰਥੀਆਂ, ਆਮ ਇਨਸਾਨ ਅਤੇ ਬਜੁਰਗਾਂ ਤੇ ਸੀ.ਪੀ.ਆਰ ਤੇ ਬਨਾਉਟੀ ਸਾਹ ਕਿਰਿਆ ਦੀ ਵਿਧੀ ਨਰਸਿੰਗ ਵਿਦਿਆਰਥੀਆਂ ਨੂੰ ਦੱਸੀ ਅਤੇ ਉਨ੍ਹਾਂ ਤੋਂ ਕਰਵਾਈ। ਪ੍ਰਿੰਸੀਪਲ ਡਾ. ਪਰਮਜੀਤ ਕੌਰ ਬਾਵਾ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਸ੍ਰੀ ਵਰਮਾ ਪਿਛਲੇ 40 ਸਾਲਾ ਤੋਂ ਰੈਡ ਕਰਾਸ ਵਰਕਰ ਵੋਂ ਸੇਵਾ ਕਰ ਰਹੇ ਹਨ ਅਤੇ 10 ਲੱਖ ਤੋਂ ਵਧ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਕਰਮਚਾਰੀਆਂ, ਫੈਕਟਰੀ ਵਰਕਰਾਂ, ਡਰਾਈਵਰਾਂ, ਕੰਡਕਟਰਾਂ ਆਦਿ ਨੂੰ ਇਹ ਜ਼ਿੰਦਗੀ ਬਚਾਓ ਟਰੇਨਿੰਗ ਦੇ ਚੁੱਕੇ ਹਨ, ਜੋ ਭਾਰਤ ਵਿਚ ਇਕ ਰਿਕਾਰਡ ਹੈ। ਇਸ ਮੌਕੇ ਸ੍ਰੀ ਵਰਮਾ ਨੂੰ ਸਦੀ ਦਾ ਸਭ ਤੋਂ ਵਧੀਆ ਨਿਸ਼ਕਾਮ ਤੇ ਦੇਸ਼ ਦਾ ਵਫਾਦਾਰ ਸੇਵਾਦਾਰ ਦਾ ਸਨਮਾਨ ਕਾਲਜ ਵਲੋਂ
ਦਿੱਤਾ ਗਿਆ।