ਕਾਲਜ ਦੀ ਮੰਗ ਨੂੰ ਲੈ ਕੇ ਪੰਜ ਵਿਦਿਆਰਥਣਾਂ ਨੇ ਕੀਤੀ ਭੁੱਖ ਹੜਤਾਲ

ਜਲੰਧਰ: ਸ਼ਹਿਰ ਦੇ ਬੂਟਾ ਮੰਡੀ ਇਲਾਕੇ ਵਿੱਚ ਕੁੜੀਆਂ ਵਾਸਤੇ ਸਰਕਾਰੀ ਕਾਲਜ ਦੀ ਮੰਗ ਨੂੰ ਲੈ ਕੇ ਪੰਜ ਵਿਦਿਆਰਥਣਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਸਵੇਰੇ ਹੀ ਕੁੜੀਆਂ ਸ਼ਹਿਰ ਦੇ ਵਿਚਕਾਰ ਬਣੇ ਡਾਕਟਰ ਬੀ.ਆਰ. ਅੰਬੇਡਕਰ ਚੌਕ ‘ਚ ਭੁੱਖ ਹੜਤਾਲ ‘ਤੇ ਬੈਠ ਗਈਆਂ।

ਕਾਬਲੇਗੌਰ ਹੈ ਕਿ ਜਿਸ ਇਲਾਕੇ ‘ਚ ਕਾਲਜ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਜ਼ਿਆਦਾਤਰ ਦਲਿਤ ਆਬਾਦੀ ਰਹਿੰਦੀ ਹੈ। ਕੁੜੀਆਂ ਦਾ ਕਹਿਣਾ ਹੈ ਕਿ ਮਹਿੰਗੀ ਪ੍ਰਾਈਵੇਟ ਸਿੱਖਿਆ ਕਾਰਨ ਉਹ ਅੱਗੇ ਪੜ੍ਹਾਈ ਨਹੀਂ ਕਰ ਸਕਦੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੂਟਾ ਮੰਡੀ ਇਲਾਕੇ ਵਿੱਚ ਕਾਲਜ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਜਾਰੀ ਰਹੇਗਾ। ਕੱਲ੍ਹ ਹੋਰ ਕੁੜੀਆਂ ਭੁੱਖ ਹੜਤਾਲ ‘ਤੇ ਬੈਠਣਗੀਆਂ। ਇਹ ਵੀ ਪਤਾ ਲੱਗਾ ਹੈ ਕਿ ਇਲਾਕਾ ਨਿਵਾਸੀ ਜਿੱਥੇ ਕਾਲਜ ਬਣਾਉਣ ਦੀ ਮੰਗ ਕਰ ਰਹੇ ਹਨ, ਉੱਥੇ ਸਰਕਾਰ ਸਬਜ਼ੀ ਮੰਡੀ ਬਣਾਉਣਾ ਚਾਹੁੰਦੀ ਹੈ। ਭੁੱਖ ਹੜਤਾਲ ਤੋਂ ਪਹਿਲਾਂ ਵਿਧਾਇਕ ਪਰਗਟ ਸਿੰਘ, ਸੁਸ਼ੀਲ ਰਿੰਕੂ, ਰਜਿੰਦਰ ਬੇਰੀ ਤੇ ਐਮਪੀ ਚੌਧਰੀ ਸੰਤੋਖ ਸਿੰਘ ਵੀ ਕਾਲਜ ਬਨਵਾਉਣ ਦਾ ਵਾਅਦਾ ਕਰ ਚੁੱਕੇ ਹਨ। ਸਰਕਾਰ ਦੇ ਵਾਅਦਿਆਂ ਤੋਂ ਤੰਗ ਆ ਕੇ ਸ਼ੁਰੂ ਕੀਤੀ ਭੁੱਖ ਹੜਤਾਲ।

Be the first to comment

Leave a Reply