ਕਿਆਂਪੋ ਵਿਖੇ ਤੀਆਂ ਦੇ ਮੇਲੇ ਮੌਕੇ ਲੱਗੀਆਂ ਰੌਣਕਾਂ

ਮਿਲਾਨ ਇਟਲੀ – :- ਇਟਲੀ ਵਸਦੀਆਂ ਪੰਜਾਬਣਾਂ ਦੁਆਰਾ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਤੀਆਂ ਦੇ ਤਿਉਹਾਰ ਨੂੰ ਮਨਾਏ ਜਾਣ ਦੀ ਲੜੀ ਤਹਿਤ ਬੀਤੇ ਦਿਨ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਲ ਮਿਲ ਕੇ  ਮਨਾਇਆ ਗਿਆ ਇਹ ਤਿਉਹਾਰ ਮੇਲੇ ਦਾ ਰੂਪ ਧਾਰਨ ਕਰ ਗਿਆ।ਜਿਸ ਤਹਿਤ ਮੁਟਿਆਰਾਂ ਦੁਆਰਾ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕਰਕੇ ਪਿੜ ਮਘਾਇਆ ਗਿਆ,ਗਿੱਧੇ ਨਾਲ਼ ਭਾਂਤ ਭਾਤ ਦੀਆਂ ਬੋਲੀਆਂ ਦੀ ਬਰਸਾਤ ਨੇ ਸਾਰਿਆਂ ਨੂੰ ਝੂੰਮਣ ਲਗਾ ਦਿੱਤਾ।ਕਮਲ ਗਰੇਵਾਲ,ਸਨਦੀਪ ਗਰਚਾ,ਸਰਬਜੀਤ ਗਰਚਾ,ਬਲਜਿੰਦਰ ਖਰੌੜ, ਪਰਮਿੰਦਰ ਕੌਰ, ਸੁਖਪਾਲ ਬੈਨੀਪਾਲ, ਸੀਰਤ ਗਰਚਾ, ਮਨਜੀਤ ਘੁੰਮਣ,ਐਲਿਆ ਖਰੌੜ, ਜਸਮੀਨ ਔਲਖ, ਕੁਲਵਿੰਦਰ ਛੋਕਰ ,ਰਾਜ ਵੇਦ ਆਦਿ ਦੁਆਰਾ ਆਪੋ ਆਪਣੀ ਕਲਾ ਦੀ ਪੇਸ਼ਕਾਰੀ ਕੀਤੀ ਗਈ।ਬੱਲਾ ਡੌਨਰ ਕਬਾਬ ਦੇ ਪ੍ਰਬੰਧ ਸਦਕਾ ਹੋਇਆ ਇਹ ਸਮਾਗਮ ਇਟਲੀ ਚ ਪੰਜਾਬਣਾਂ ਦੇ ਆਪਸੀ ਮਿਲਵਰਤਨ ਤੇ ਸਾਂਝ ਪਿਆਰ ਦੀ ਅਨੌਖੀ ਮਿਸਾਲ ਪੇਸ਼ ਕਰਦਾ ਸਮਾਪਤ ਹੋਇਆ।

Be the first to comment

Leave a Reply