ਕਿਸਾਨਾਂ ਵੱਲੋਂ ਸੰਗਰੂਰ-ਪਟਿਆਲਾ ਸੜਕ ਉਪਰ ਆਵਾਜਾਈ ਠੱਪ

ਸੰਗਰੂਰ  – ਪਿੰਡ ਮੰਗਵਾਲ ਵਿਚ ਕੱਲ੍ਹ ਅਵਾਰਾ ਢੱਠੇ ਦੀ ਲਪੇਟ ਵਿਚ ਆਉਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਮਗਰੋਂ ਰੋਹ ਵਿਚ ਆਏ ਕਿਸਾਨਾਂ ਵਲੋਂ ਅੱਜ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਟਰਾਲੀਆਂ ਵਿਚ ਭਰ ਕੇ ਗਊਸ਼ਾਲਾ ਝਨੇੜੀ ਵਿਚ ਛੱਡਣਾ ਚਾਹਿਆ ਪਰੰਤੂ ਗਊਸ਼ਾਲਾ ਕਮੇਟੀ ਨੇ ਕਿਸਾਨਾਂ ਨੂੰ ਗਊਸ਼ਾਲਾ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਕਿਸਾਨਾਂ ਵਲੋਂ ਪਿੰਡ ਰੋਸ਼ਨਵਾਲਾ ਨਜ਼ਦੀਕ ਸੰਗਰੂਰ-ਪਟਿਆਲਾ ਮੁੱਖ ਸੜਕ ਉਪਰ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਲਗਾ ਦਿੱਤਾ ਅਤੇ ਪਸ਼ੂਆਂ ਨਾਲ ਭਰੀਆਂ ਟਰਾਲੀਆਂ ਸੜਕ ਉਪਰ ਹੀ ਖੜ੍ਹੀਆਂ ਕਰ ਕੇ ਪ੍ਰਸ਼ਾਸਨ ਖ਼ਿਲਾਫ਼ ਪਿੱਟ ਸਿਆਪਾ ਕੀਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਰਿਹਾ ਜਿਸ ਦਾ ਖਮਿਆਜ਼ਾ ਨਿੱਤ ਦਿਨ ਹੋ ਰਹੇ ਹਾਦਸਿਆਂ ਵਿਚ ਲੋਕਾਂ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪੈ ਰਿਹਾ ਹੈ।

Be the first to comment

Leave a Reply