ਕਿਹਾ ਦੇਸ਼ ਦੀ ਆਜਾਦੀ ਲਈ ਸੱਭ ਤੋਂ ਜਿਆਦਾ ਕੁਰਬਾਨੀਆਂ ਕਰਨ ਵਾਲੇ ਸਿੱਖ ਖਾਲੀ ਹੱਥ ਰਹੇ

ਲੁਧਿਆਣਾ, ਸਾਹਨੇਵਾਲ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ•ਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ‘ਚ ਸਾਹਨੇਵਾਲ ਦੇ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਵਿਖੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪ੍ਰਧਾਨਗੀ ਹੇਠ ਕਰਵਾਈ ਗਈ ਕਾਨਫਰੰਸ ਇਤਿਹਾਸਿਕ ਹੋ ਨਿਬੜੀ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪੰਥ ਦਰਦੀਆਂ ਨੇ ਸਮੂਲੀਅਤ ਕਰਕੇ ਪਾਰਟੀ ਦੀ ਮਜਬੂਤੀ ਤੇ ਅਪਣੀ ਮੋਹਰ ਲਗਾ ਦਿੱਤੀ। ਅੱਜ ਦੀ ਕਾਨਫਰੰਸ ਵਿੱਚ ਵਰਕਰਾਂ ਦਾ ਠਾਠਾਂ ਮਾਰਦਾ ਇੱਕਠ ਆਉਣ ਵਾਲੀਆਂ ਗੁਰਦੁਆਰਾ ਪ੍ਰੰਬਧਕ ਕਮੇਟੀ ਦੀਆਂ ਚੋਣਾਂ ਲਈ ਸ਼ੁੱਭ ਸੰਕੇਤ ਦੇ ਗਿਆ। ਖੱਚਾਖੱਚ ਭਰੇ ਗੁਰਦੁਆਰਾ ਸਾਹਿਬ ਦੇ ਹਾਲ ਅਤੇ ਅਤੇ ਬਾਹਰ ਇੱਕਠੀ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਸ: ਮਾਨ ਨੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠਿਆਂ ਸਿੱਖਾਂ ਨੂੰ ਏਹ ਕਹਿੰਦਿਆਂ ਲਾਹਣਤ ਪਾਈ ਕਿ ਉਹ ਵਰਲਡ ਦੀ ਪਾਰਟੀਮੈਂਟ ਬਣਾਉਣ ਦੀ ਗੱਲ ਤਾਂ ਕਰਦੇ ਹਨ ਪਰ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਦਲ ਖਾਲਸਾ, ਪੰਚ ਪ੍ਰਧਾਨਣੀ, ਬੱਬਰ ਖਾਲਸਾ ਅਤੇ ਕੀਰਤਨੀਏ ਜੱਥੇ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ। ਉਨ•ਾਂ ਕਿਹਾ ਕਿ ਆਪ ਦੀ ਮੁੱਖੀ ਨਿਰੰਕਾਰੀ ਹੈ ਤੇ ਇਨ•ਾਂ ਨਿਰੰਕਾਰੀਆਂ ਨੇ 1978 ਵਿੱਚ 13 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਜਿਨ•ਾਂ ਵਿੱਚ ਕੀਰਤਨੀਏ ਜੱਥੇ ਦੇ ਕਈ ਸਿੰਘ ਸਨ। ਸ: ਮਾਨ ਨੇ ਕਿਹਾ ਕਿ ਦੇਸ਼ ਦੀ ਅਜਾਦੀ ਲਈ ਸੱਭ ਤੋਂ ਵਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਅਤੇ ਦੇਸ਼ ਦੀ ਅਜਾਦੀ ਤੋਂ ਬਾਅਦ ਜਦੋਂ ਰਾਜ ਲੈਣ ਦਾ ਸਮਾਂ ਆਇਆ ਤਾਂ ਮੁਸਲਮਾਨ ਪਾਕਿਸਤਾਨ ਲੈ ਗਏ ਤੇ ਹਿੰਦੂ ਹਿੰਦੁਸਤਾਨ। ਕੁਰਬਾਨੀਆਂ ਕਰਨ ਵਾਲੇ ਸਿੱਖ ਦੋਵਾਂ ਦੇਸ਼ਾਂ ਵਿੱਚ ਦੋ ਨੰਬਰ ਦੇ ਸ਼ਹਿਰੀ ਬਣ ਕੇ ਰਹਿ ਗਏ। ਉਨ•ਾਂ ਕਿਹਾ ਕਿ ਜਦੋਂ ਪੰਜਾਬੀ ਸੂਬੇ ਦੀ ਗੱਲ ਚੱਲੀ ਤਾਂ ਫੇਰ ਸਾਡੀ ਅਗਵਾਈ ਕਰਨ ਵਾਲੇ ਤੋ ਸੰਤ ਚੰਨਨ ਸਿੰਘ ਅਤੇ ਸੰਤ ਫਤਿਹ ਸਿੰਘ ਵਲੈਤ ਨੂੰ ਚਲੇ ਗਏ। ਉਨ•ਾਂ ਕਿਹਾ ਕਿ ਅੱਜ ਵੀ ਸਿੱਖ ਹੋ ਕੇ ਸਾਡੇ ਕੋਲ ਅਣਖ ਨਾਮ ਦੀ ਕੋਈ ਚੀਜ ਨਹੀ ਹੈ। ਸਾਡੇ ਹੁਣ ਤੱਕ ਜਿੰਨੇ ਵੀ ਮੰਤਰੀ ਹੋਏ ਹਨ ਉਹ ਕੇਂਦਰ ‘ਚ ਜਾ ਕੇ ਭਿਖਾਰੀਆਂ ਵਾਂਗੂ ਭੀਖ ਮੰਗਦੇ ਹਨ। ਪਹਿਲਾਂ ਬਾਦਲ ਹੱਥ ਅੱਡਦਾ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਹੱਥ ਅੱਡ ਕੇ ਆਇਆ ਹੈ। ਉਨ•ਾਂ ਸੰਤ ਹਰਚਰਨ ਸਿੰਘ ਸਿੰਘ ਲੌਗੋਵਾਲ ਦੀ ਬਰਸੀ ਮਨਾਉਣ ਤੇ ਕਿਹਾ ਕਿ ਅੱਜ ਕਾਂਗਰਸ ਤੇ ਬਾਦਲ ਦੋਵੇਂ ਉਸ ਦੀ ਬਰਸੀ ਮਨ•ਾ ਰਹੇ ਹਨ। ਲੌਗੋਵਾਲ ਨੇ ਜੋ ਸਮਝੋਤਾ ਰਾਜੀਵ ਗਾਂਧੀ ਨਾਲ ਕੀਤਾ ਸੀ ਉਹ ਕੌਮ ਨੂੰ ਪ੍ਰਵਾਨ ਨਹੀ ਸੀ ਉਨ•ਾਂ ਕੌਮ ਨਾਲ ਗਦਾਰੀ ਕੀਤੀ। ਸ: ਮਾਨ ਨੇ ਕਿਹਾ ਕਿ ਜਿਸ ਵੀ ਸਿੱਖ ਆਗੂ ਨੇ ਕੌਮ ਨਾਲ ਗਦਾਰੀ ਕੀਤੀ ਕੇਂਦਰ ਨੇ ਉਸੇ ਆਗੂ ਦੇ ਹੱਥ ਪੰਜਾਬ ਦੇ ਰਾਜ ਭਾਗ ਦੀਆਂ ਚਾਬੀਆਂ ਦੇ ਦਿੱਤੀਆਂ। ਉਨ•ਾਂ ਕਿਹਾ ਕਿ ਭਾਰਤ ਦਾ ਸੰਿਵਧਾਨ ਸਾਨੂੰ ਹਿੰਦੂ ਧਰਮ ਦਾ ਹਿੱਸਾ ਮੰਨਦਾ ਹੈ ਅਤੇ ਏਹ ਸਾਨੂੰ ਸੰਵਿਧਾਨਿਕ ਤੌਰ ਤੇ ਫਤਵਾ ਹੈ। ਉਨ•ਾਂ ਵਰਕਰਾਂ ਅਤੇ ਆਮ ਸਿੱਖਾਂ ਤੇ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਚੱਟਾਨ ਵਾਂਗ ਖੜ•ਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਕੌਮੀਂ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਹੋਰਨਾਂ ਆਗੂਆਂ ਨੇ ਸ: ਮਾਨ ਵੱਲੋਂ ਪੰਥ ਅਤੇ ਪੰਜਾਬੀਆਂ ਦੇ ਮਸਲੇ ਸੜਕ ਤੋਂ ਪਾਰਲੀਮੈਂਟ ਤੱਕ ਉਠਾਉਣ ਬਾਰੇ ਵਿਸਥਾਰ ਨਾਲ ਦੱਸਿਆ। ਜੱਥੇਦਾਰ ਚੀਮਾ ਨੇ ਸ: ਮਾਨ ਸਮੇਤ ਵਹੀਰਾਂ ਘੱਤ  ਕੇ ਆਈ ਸੰਗਤ, ਵਰਕਰਾਂ ਅਤੇ ਯੂ ਐਸ ਏ ਤੋਂ ਸੀਨੀਅਰ ਆਗੂ ਅਰਵਿੰਦਰਜੀਤ ਸਿੰਘ ਮਿੰਟੂ ਦਾ ਵਿਸ਼ੇਸ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਉਨ•ਾਂ ਸ: ਮਾਨ ਨੂੰ ਭਰੋਸਾ ਦਿੱਤਾ ਕਿ ਉਨ•ਾਂ ਦੀ ਸਮੁੱਚੀ ਟੀਮ ਆਉਣ ਵਾਲੀਆਂ ਐਸ ਜੀ ਪੀ ਸੀ ਦੀਆਂ ਚੋਣਾਂ ਜਿੱਤਣ ਵਿੱਚ ਕੋਈ ਕਮੀਂ ਬਾਕੀ ਨਹੀ ਛੱਡੇਗੀ। ਇਸ ਮੌਕੇ ਪੰਥ ਨੂੰ ਦਿੱਤੀਆਂ ਸੇਵਾਵਾਂ ਬਦਲੇ ਸ: ਮਾਨ ਨੂੰ ਬਾਬਾ ਬੰਦਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ :ਮਹਿੰਦਰਪਾਲ ਸਿੰਘ,ਮਾਸਟਰ ਕਰਨੈਲ ਸਿੰਘ ਨਾਰੀਕੇ,ਅਮਰੀਕ ਸਿੰਘ,ਕੁਲਦੀਪ ਸਿੰਘ ਬੇਗੋਵਾਲ,ਬਹਾਦਰ ਸਿੰਘ ਭਾਗਸੋਰਥ,ਜਥੇ:ਬਜੁਹਾ,ਸੁਖਜਿੰਦਰ ਸਿੰਘ ਕਾਜਸਪੁਰ,ਅਵਤਾਰ ਸਿੰਘ,ਮਨਜੀਤ ਸਿੰਘ ਰੇਰੂ,ਪੂਰਨ ਸਿੰਘ ਧੰਜੂ,ਹਰਕੀਰਤ ਸਿੰਘ,ਜਥੇ:ਤਾਰ ਪੁਰੀ,ਰਾਜਿੰਦਰ ਸਿੰਘ,ਬੂਟਾ ਸਿੰਘ ਭਿੱਖੀਵਿੰਡ,ਸੁਖਜੀਤ ਸਿੰਘ ਡਰੋਲੀ,ਸੁਲੱਖਣ ਸਿੰਘ ਸ਼ਾਹਕੋਟ,ਅਵਤਾਰ ਸਿੰਘ ਅਨੇਜਾ,ਗੁਰਮੁਖ ਸਿੰਘ,ਸੁਰਜੀਤ ਸਿੰਘ ਅਰਾਈਆ,ਕਰਮ ਸਿੰਘ ਭੱਟੀਆਂ,ਨਰਿੰਦਰ ਸਿੰਘ,ਬਲਰਾਜ ਸਿੰਘ ਖਾਲਸਾ,ਹਰਪਾਲ ਸਿੰਘ ਖੋਸਾ,ਇਕਬਾਲ ਸਿੰਘ ਬਰੀਵਾਲ,ਤਰਲੋਕ ਸਿੰਘ ਡੋਲਾ,ਸ਼ਿੰਗਾਰਾ ਸਿੰਘ ਵਡਲਾ,ਧਰਮ ਸਿੰਘ ਕਲੌੜ,ਗੁਰਜੰਟ ਸਿੰਘ,ਨਵਦੀਪ ਸਿੰਘ ਬਾਜਵਾ,ਕਮਲਜੀਤ ਕੌਰ ਲਹੌਰੀਆ,ਰਣਜੀਤ ਸਿੰਘ ਸੰਘੇੜਾ,ਸਰੂਪ ਸਿੰਘ ਸੰਘਾ,ਪ੍ਰਗਟ ਸਿੰਘ ਮੱਖੂ,ਹਰਜੀਤ ਸਿੰਘ,ਜਥੇ:ਤਾਰਪੁਰੀ,ਰਾਜਿੰਦਰ ਸਿੰਘ ਫੌਜੀ, ਸਕੱਤਰ ਜਨਰਲ ਮਨਜੀਤ ਸਿੰਘ ਸਿਆਲਕੋਟੀ, ਹਰਪ੍ਰੀਤ ਸਿੰਘ ਮਿਆਣੀ, ਜੱਥੇਦਾਰ ਹਰਜਿੰਦਰ ਸਿੰਘ, ਜੱਥੇਦਾਰ ਮੋਹਣ ਸਿੰਘ, ਜੱਥੇਦਾਰ ਨਾਜਰ ਸਿੰਘ ਰਾਈਆਂ, ਬਲਵਿੰਦਰ ਸਿੰਘ ਕਟਾਣੀ, ਸਤਪਾਲ ਸਿੰਘ ਦੁਆਬੀਆ, ਦਰਸ਼ਨ ਸਿੰਘ ਖਵਾਜਕੇ, ਦਿਲਬਾਗ ਸਿੰਘ, ਗੁਰਦੀਪ ਸਿੰਘ ਜੱਸਲ, ਸਵਰਨ ਸਿੰਘ, ਇੰਦਰਜੀਤ ਸਿੰਘ, ਗੁਰਸੇਵਕ ਸਿੰਘ, ਬਾਬਾ ਦਰਸ਼ਨ ਸਿੰਘ, ਕੁਲਵੰਤ ਸਿੰਘ ਸਲੇਮਟਾਬਰੀ, ਨੇਤਰ ਸਿੰਘ ਲੁਹਾਰਾ, ਬਲਦੇਵ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਸਾਹਨੇਵਾਲ, ਜੱਥੇਦਾਰ ਇੰਦਰਮੋਹਣ ਸਿੰਘ, ਪ੍ਰਿਤਪਾਲ ਸਿੰਘ ਰੋੜ, ਬਲਵੀਰ ਸਿੰਘ ਮਣਕੂ, ਚਰਨਜੀਤ ਸਿੰਘ ਖਾਸੀ, ਹਰਦੀਪ ਸਿੰਘ ਆਦਿ ਹੋਰ ਹਾਜ਼ਰ ਸਨ।

Be the first to comment

Leave a Reply