ਕਿੰਗਜ਼ ਇਲੈਵਨ ਪੰਜਾਬ ਜਲਦ ਹੀ ਆਪਣੇ ਨਵੇਂ ਕੈਪਟਨ ਦਾ ਕਰ ਸਕਦੀ ਹੈ ਐਲਾਨ

ਨਵੀਂ ਦਿੱਲੀ: ਆਈਪੀਐਲ ਦੇ 11ਵੇਂ ਸੀਜ਼ਨ ਦੀ ਨੀਲਾਮੀ ਮੁਕੰਮਲ ਹੋ ਚੁੱਕੀ ਹੈ। ਇਸ ਦੌਰਾਨ ਟੀਮ ਮਾਲਕਾਂ ਨੇ ਖਿਡਾਰੀਆਂ ਨੂੰ ਵੱਡੀਆਂ ਕੀਮਤਾਂ ‘ਤੇ ਖਰੀਦ ਲਿਆ। ਹੁਣ ਟੀਮਾਂ ਦੇ ਮਾਲਕਾਂ ਅੱਗੇ ਕਪਤਾਨੀ ਦਾ ਸੰਕਟ ਖੜ੍ਹਾ ਹੈ। ਖਾਸ ਕਰਕੇ ਇਹ ਪੰਜਾਬ ਦੀ ਟੀਮ ਦੇ ਸਾਹਮਣੇ ਵੱਡੀ ਪ੍ਰੇਸ਼ਾਨੀ ਹੈ। ਕਿੰਗਜ਼ ਇਲੈਵਨ ਪੰਜਾਬ ਜਲਦ ਹੀ ਆਪਣੇ ਨਵੇਂ ਕੈਪਟਨ ਦਾ ਐਲਾਨ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 7.6 ਕਰੋੜ ਵਿੱਚ ਟੀਮ ਦੇ ਨਾਲ ਜੁੜੇ ਰਵੀਚੰਦ੍ਰਨ ਅਸ਼ਵਿਨ ਨੂੰ ਟੀਮ ਦੀ ਕਪਤਾਨੀ ਸੌਂਪੀ ਜਾਣ ਦੀ ਉਮੀਦ ਹੈ। ਟੀਮ ਦੇ ਕੋਲ ਯੁਵਰਾਜ ਸਿੰਘ, ਐਰਾਨ, ਕ੍ਰਿਸ ਗੇਲ ਤੇ ਅਕਸ਼ਰ ਪਟੇਲ ਵਰਗੇ ਖਿਡਾਰੀ ਵੀ ਹਨ। ਇਨ੍ਹਾਂ ਵਿੱਚੋਂ ਵੀ ਕਿਸੇ ਨੂੰ ਕਪਤਾਨੀ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਆਪਣੀ ਵੈੱਬਸਾਈਟ ‘ਤੇ ਕੁਝ ਖਿਡਾਰੀਆਂ ਦੀ ਲਿਸਟ ਜਾਰੀ ਕਰ ਕ੍ਰਿਕਟ ਪ੍ਰਸ਼ੰਸਕਾਂ ਤੋਂ ਪੁੱਛਿਆ ਕਿ ਸੀਜ਼ਨ-11 ਵਿੱਚ ਉਹ ਕਿਸ ਨੂੰ ਟੀਮ ਦੇ ਕੈਪਟਨ ਦੇ ਤੌਰ ‘ਤੇ ਵੇਖਣਾ ਚਾਹੁੰਦੇ ਹਨ। ਇਸ ਪੋਲ ਵਿੱਚ ਸਭ ਤੋਂ ਵੱਧ ਵੋਟਾਂ ਅਸ਼ਵਿਨ ਤੇ ਯੁਵਰਾਜ ਸਿੰਘ ਨੂੰ ਮਿਲੀਆਂ। ਹੁਣ ਇਹ ਜ਼ੁੰਮੇਵਾਰੀ ਟੀਮ ਮੈਨੇਜਮੈਂਟ ਤੇ ਮੇਂਟਰ ਵੀਰੇਂਦਰ ਸਹਿਵਾਗ ਦੀ ਹੈ ਕਿ ਉਹ ਟੀਮ ਦੀ ਕਪਤਾਨੀ ਕਿਸ ਨੂੰ ਦਿੰਦੇ ਹਨ, ਜਿਹੜਾ ਕਿ ਟੀਮ ਲਈ ਆਈਪੀਐਲ ਕੱਪ ਲਿਆ ਸਕੇ।

Be the first to comment

Leave a Reply