ਕੁਝ ਹਲਕੀ ਬਾਰਿਸ਼ ਕਾਰਨ ਵੀਰਵਾਰ ਨੂੰ ਦਿਲੀ ਦੀ ਹਵਾ ਵਿਚ ਥੋੜ੍ਹਾ ਸੁਧਾਰ ਹੋਇਆ ਅਤੇ ਪ੍ਰਦੂਸ਼ਣ ਦਾ ਪਧਰ ਥੋੜ੍ਹਾ ਘਟ ਨਜ਼ਰ ਆਇਆ

ਨਵੀਂ ਦਿੱਲੀ- ਪ੍ਰਦੂਸ਼ਣ ਨੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਕੀਤਾ ਹੋਇਆ ਸੀ ਪਰ ਇਥੇ ਹੋਈ ਕੁਝ ਹਲਕੀ ਬਾਰਿਸ਼ ਕਾਰਨ ਵੀਰਵਾਰ ਨੂੰ ਦਿਲੀ ਦੀ ਹਵਾ ਵਿਚ ਥੋੜ੍ਹਾ ਸੁਧਾਰ ਹੋਇਆ ਅਤੇ ਪ੍ਰਦੂਸ਼ਣ ਦਾ ਪਧਰ ਥੋੜ੍ਹਾ ਘਟ ਨਜ਼ਰ ਆਇਆ।ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੇ ਆਡ ਈਵਨ ਸਕੀਮ ‘ਤੇ ਰੋਕ ਲਗਾਉਣ ਤੋਂ ਬਾਅਦ ਵੀ ਇਸ ਵਿਚ ਕੋਈ ਸੁਧਾਰ ਨਹੀਂ ਆਇਆ ਹੈ। ਹੁਣ ਐਨਜੀਟੀ ਆਡ ਈਵਨ ਸਕੀਮ ‘ਤੇ ਦਿਲੀ ਸਕਰਾਰ ਦੀ ਅਰਜ਼ੀ ‘ਤੇ ਸੁਣਵਾਈ ਕਰੇਗਾ। ਐਨਜੀਟੀ ਨੇ ਆਡ ਈਵਨ ਸਕੀਮ ਤੋਂ ਬੁਢਿਆਂ ਅਤੇ ਬਚਿਆਂ ਨੂੰ ਬਾਹਰ ਰਖਣ ‘ਤੇ ਦਿਲੀ ਸਰਕਾਰ ਦੀ ਆਲੋਚਨਾ ਕੀਤੀ ਸੀ।ਇਸ ਤੋਂ ਅਲਗ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈਪੀਸੀਏ) ਨੇ ਦਿਲੀ ਵਿਚ ਟਰਕਾਂ ਦੀ ਐਂਟਰੀ ਅਤੇ ਨਿਰਮਾਣ ਕਾਰਜ ‘ਤੇ ਲਗਾਈ ਗਈ ਰੋਕ ਨੂੰ ਹਟਾਉਣ ਦੇ ਆਦੇਸ਼ ਦਿਤੇ ਹਨ। ਨਾਲ ਹੀ ਪਾਰਕਿੰਗ ਦੀ ਫੀਸ ਵਿਚ ਚਾਰ ਗੁਣਾ ਵਾਧੇ ਨੂੰ ਖ਼ਤਮ ਕਰਨ ਦਾ ਆਦੇਸ਼ ਈਪੀਸੀਏ ਵਲੋਂ ਦਿਤਾ ਗਿਆ ਹੈ। ਉਥੇ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਹਲਕੇ ਕੋਹਰੇ ਦਾ ਸ਼ਕ ਜਤਾਇਆ ਜਾ ਰਿਹਾ ਹੈ।

Be the first to comment

Leave a Reply