ਕੁਲਗਾਮ ਵਿਚ ਅਤਿਵਾਦੀਆਂ ਨੇ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰੀ

ਸ੍ਰੀਨਗਰ  – ਅਤਿਵਾਦੀਆਂ ਨੇ ਕਲ ਦੇਰ ਰਾਤ ਸ਼ੋਪੀਆਂ ਜ਼ਿਲ੍ਹੇ ਵਿਚ ਇਕ ਥਾਣੇ ‘ਤੇ ਗੋਲੀਬਾਰੀ ਕੀਤੀ ਅਤੇ ਕੁਲਗਾਮ ਜ਼ਿਲ੍ਹੇ ਵਿਚ ਇਕ ਪੁਲਿਸ ਕਰਮਚਾਰੀ ਨੂੰ ਗੋਲੀ ਮਾਰ ਦਿਤੀ। ਇਹ ਜਾਣਕਾਰੀ ਅੱਜ ਪੁਲਿਸ ਨੇ ਦਿਤੀ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁਲਗਾਮ ਜ਼ਿਲ੍ਹੇ ਦੇ ਯਾਮਰਾਜ ਵਿਚ ਕਲ ਰਾਤ ਅਤਿਵਾਦੀਆਂ ਨੇ ਕਾਂਸਟੇਬਲ ਸਲੀਮ ਯੂਸੁਫ਼ ਨੂੰ ਉਸ ਦੇ ਘਰ ਅੰਦਰ ਗੋਲੀ ਮਾਰ ਦਿਤੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਕਾਂਸਟੇਬਲ ਨੂੰ ਅਨੰਤਨਾਗ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਵਿਸ਼ੇਸ਼ ਇਲਾਜ ਲਈ ਵੱਡੇ ਹਸਪਤਾਲ ਭੇਜ ਦਿਤਾ। ਕਲ ਰਾਤ ਹੋਈ ਇਕ ਹੋਰ ਘਟਨਾ ਵਿਚ ਅਤਿਵਾਦੀਆਂ ਨੇ ਸ਼ੋਪੀਆਂ ਜ਼ਿਲ੍ਹੇ ਵਿਚ ਇਕ ਥਾਣੇ ‘ਤੇ ਗੋਲੀਬਾਰੀ ਕੀਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸੰਤਰੀ ਡਿਊਟੀ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਅਤਿਵਾਦੀ ਉਥੋਂ ਫ਼ਰਾਰ ਹੋ ਗਏ। ਇਸ ਮੁਕਾਬਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਤਿਵਾਦੀਆਂ ਨੇ ਬੀਤੇ ਦਿਨ ਸ਼ੋਪੀਆਂ ਦੇ ਮੰਤਰੀਬੁਗ ਵਿਚ ਸੈਨਾ ਦੇ ਦਲ ‘ਤੇ ਵੀ ਗੋਲੀਬਾਰੀ ਕੀਤੀ ਸੀ ਪ੍ਰੰਤੂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

Be the first to comment

Leave a Reply