ਕੁਲਦੀਪ ਯਾਦਵ ਨੇ ਕਿਹਾ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਸ ਦੇ ਪ੍ਰਦਰਸ਼ਨ ਨੂੰ ਸਮਝਿਆ ਕਿਸੇ ਹੋਰ ਤੋਂ ਬਿਹਤਰ

ਨਵੀਂ ਦਿੱਲੀ— ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਕਿਹਾ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਸ ਦੇ ਪ੍ਰਦਰਸ਼ਨ ਨੂੰ ਕਿਸੇ ਹੋਰ ਤੋਂ ਬਿਹਤਰ ਸਮਝਿਆ ਹੈ। ਭਾਰਤ-ਸ਼੍ਰੀਲੰਕਾ ਵਨਡੇ ਸੀਰੀਜ਼ ‘ਚ ਅਜੇ ਤੱਕ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਹੈ। ਉਮੀਦ ਹੈ ਕਿ ਬਾਕੀ ਦੇ 2 ਮੈਚਾਂ ‘ਚ ਉਨ੍ਹਾਂ ਨੂੰ ਖਿਡਾਇਆ ਜਾ ਸਕਦਾ ਹੈ। ਕੋਲੰਬੋ ‘ਚ ਖੇਡੇ ਜਾਣ ਵਾਲੇ ਚੌਥੇ ਵਨਡੇ ਤੋਂ ਪਹਿਲਾਂ ਇਸ ਯੁਵਾ ਖਿਡਾਰੀ ਨੇ ਵਿਰੋਧੀ ਬੱਲੇਬਾਜ਼ਾਂ ਨੂੰ ਚਕਮਾ ਦੇਣ ਦੀ ਰਣਨੀਤੀ ‘ਤੇ ਗੱਲ ਕੀਤੀ।

ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਦੌਰੇ ‘ਤੇ ਖੁਦ ‘ਚ ਬਦਲਾਅ ਕੀਤਾ ਹੈ। ਕੁਲਦੀਪ ਨੇ ਦਾਅਵਾ ਕੀਤਾ ਕਿ ਉਹ ਇਕ ਹਮਲਾਵਰ ਗੇਂਦਬਾਜ਼ ਨਹੀਂ ਹਨ, ਪਰ ਟੀਮ ਦੇ ਲਈ ਵਿਕਟ ਲੈਣਾ ਉਨ੍ਹਾਂ ਨੂੰ ਪਸੰਦ ਹੈ। ਮੇਰਾ ਸਟਾਈਲ ਬੱਲੇਬਾਜ਼ਾਂ ‘ਤੇ ਅਟੈਕ ਕਰਨਾ ਨਹੀਂ ਹੈ। ਜੇਕਰ ਮੈਂ ਅਜਿਹਾ ਕਰਾਂਗਾ ਤਾਂ ਜ਼ਿਆਦਾ ਦੌੜਾਂ ਦੇ ਦਵਾਂਗਾ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਬੱਲੇਬਾਜ਼ਾਂ ਨੂੰ ਰੋਕਾਂ ਅਤੇ ਉਨ੍ਹਾਂ ‘ਤੇ ਪ੍ਰੈਸ਼ਰ ਬਣਾਵਾਂ। ਉਨ੍ਹਾਂ ਕਿਹਾ, ਵਿਕਟ ਲੈਣਾ ਹਮੇਸ਼ਾ ਟੀਮ ਨੂੰ ਫਾਇਦਾ ਪਹੁੰਚਾਉਂਦਾ ਹੈ।

ਮਹਿੰਦਰ ਸਿੰਘ ਧੋਨੀ ਦੇ ਨਾਲ ਡਰੈਸਿੰਗ ਰੂਮ ਦੇ ਤਜਰਬੇ ‘ਤੇ ਉਨ੍ਹਾਂ ਕਿਹਾ, ਇੱਥੇ ਕੋਈ ਤੁਲਨਾ ਨਹੀਂ ਹੈ। ਕੋਈ ਵੀ ਉਨ੍ਹਾਂ ਤੋਂ ਬਿਹਤਰ ਤੁਹਾਨੂੰ ਅਤੇ ਤੁਹਾਡੀ ਪਰਫਾਰਮੈਂਸ ਜੱਜ ਨਹੀਂ ਕਰ ਸਕਦਾ। ਉਹ ਵਿਕਟਾਂ ਦੇ ਪਿੱਛਿਓ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਮੈਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਦੇ 300 ਵਨਡੇ ਮੈਚ ਦਾ ਗਵਾਹ ਬਣਾਂਗਾ। ਜੇਕਰ ਤੁਸੀਂ ਉਨ੍ਹਾਂ ਜਿਹੇ ਦਿੱਗਜ ਦੇ ਨਾਲ ਖੇਡਦੇ ਹੋ, ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

Be the first to comment

Leave a Reply