ਕੁੰਬਲੇ ਨੇ ਮੁੜ ਦਿੱਤੀ ਅਰਜ਼ੀ,

ਨਵੀਂ ਦਿੱਲੀ- ਮੌਜੂਦਾ ਭਾਰਤੀ ਕੋਚ ਅਨਿਲ ਕੁੰਬਲੇ ਨੇ ਕਪਤਾਨ ਵਿਰਾਟ ਕੋਹਲੀ ਨਾਲ ਵਖਰੇਵਿਆਂ ਅਤੇ ਟੀਮ ਇੰਡੀਆ ਦੇ ਕਈ ਖਿਡਾਰੀਆਂ ਵੱਲੋਂ ਕਥਿਤ ਤੌਰ ’ਤੇ ਵਿਰੋਧ ਕਰਨ ਦੇ ਬਾਵਜੂਦ ਕੋਚ ਦੇ ਅਹੁਦੇ ਲਈ ਅਧਿਕਾਰਤ ਤੌਰ ’ਤੇ ਮੁੜ ਅਰਜ਼ੀ ਦੇ ਕੇ ਮੁਕਾਬਲੇ ਨੂੰ ਰੋਮਾਂਚਕ ਬਣਾ ਦਿੱਤਾ ਹੈ। ਭਾਰਤੀ ਕਿ੍ਕਟ ਕੰਟਰੋਲ ਬੋਰਡ(ਬੀਸੀਸੀਆਈ)ਨੇ ਕੋਚ ਦੇ ਅਹੁਦੇ ਲਈ ਅਰਜ਼ੀਆਂ ਮੰਗਣ ਸਮੇਂ ਕਿਹਾ ਸੀ ਕਿ ਕੁੰਬਲੇ ਨੂੰ ਅਰਜ਼ੀ ਦੇਣ ਦੀ ਕੋਈ ਲੋੜ ਨਹੀਂ ਹੋਵੇਗੀ ਅਤੇ ਉਹ ਅੰਤਿਮ ਪੂਲ ਵਿੱਚ ਸਿੱਧੇ ਤੌਰ ’ਤੇ ਦਾਖਲ ਰਹੇਗਾ। ਕੁੰਬਲੇ ਹੁਣ ਭਾਰਤੀ ਟੀਮ ਵਿੱਚ ਕੋਚ ਲਈ ਛਾਂਟੀ ਕੀਤੇ ਗਏ ਛੇ ਉਮੀਦਵਾਰਾਂ ਦਾ ਹਿੱਸਾ ਬਣ ਗਿਆ ਹੈ।  ਇਨ੍ਹਾਂ ਉਮੀਦਵਾਰਾਂ ਦਾ ਤਿੰਨ ਮੈਂਬਰੀ ਕਿ੍ਕਟ ਸਲਾਹਕਾਰ ਸਮਿਤੀ ਇੰਟਰਵਿਊ ਲਵੇਗੀ। ਇਨ੍ਹਾਂ ਛੇ ਉਮੀਦਵਾਰਾਂ ਵਿੱਚ ਕੁੰਬਲੇ, ਸਾਬਕਾ ਬੱਲੇਬਾਜ਼ ਵੀਰੇਂਦਰ ਸਹਿਵਾਗ, ਸਨਰਾਈਜ਼ਰਜ਼ ਹੈਦਰਾਬਾਦ ਦੇ ਕੋਚ ਟਾਮ ਮੂਡੀ, ਇੰਗਲੈਂਡ ਦੇ ਰਿਚਰਡ ਪਾਈਬਸ, ਅਫਗਾਨਿਸਤਾਨ ਦੇ ਭਾਰਤੀ ਕੋਚ ਲਾਲਚੰਦ ਰਾਜਪੂਤ ਅਤੇ ਡੋਡਾ ਗਣੇਸ਼ ਸ਼ਾਮਲ ਹਨ। ਆਸਟਰੇਰੀਆ ਦੇ ਤੇਜ਼ ਗੇਂਦਬਾਜ਼ ਕੈਗ ਮੈਕਡਰਮਾਟ ਨੇ ਵੀ ਬਿਨੈ ਕੀਤਾ ਸੀ ਪਰ ਉਹ 31 ਮਈ ਦੀ ਸਮੇਂ ਸੀਮਾ ਤੋਂ ਬਾਅਦ ਪਹੁੰਚਿਆ। ਇਸ ਦੇ ਬਾਵਜੂਦ ਸੀਏਸੀ ਉਨ੍ਹਾਂ ਦੇ ਬਿਨੈ ਪੱਤਰ ਦੀ ਜਾਂਚ ਕਰੇਗੀ ਅਤੇ ਇੰਟਰਵਿਊ ਲਈ ਉਨ੍ਹਾਂ ਦੀ ਯੋਗਤਾ ’ਤੇ ਫੈਸਲਾ ਕਰੇਗੀ।

Be the first to comment

Leave a Reply