ਕੁੱਤੇ ਨੇ ਆਪਣੀ ਮਾਲਕਣ ‘ਤੇ ਛਾਲ ਮਾਰ ਕੇ ਬਚਾਈ ਮਾਲਕਣ ਦੀ ਜਾਨ

ਕੋਲਕਾਤਾ — ਕੋਲਕਾਤਾ ਦੇ ਕਸਬਾ ਇਲਾਕੇ ‘ਚ ਇਕ ਕੁੱਤੇ ਨੇ ਆਪਣੀ ਮਾਲਕਣ ਦੀ ਜਾਨ ਐਨ ਉਸ ਸਮੇਂ ਬਚਾ ਲਈ, ਜਦੋਂ ਦੋ ਬਦਮਾਸ਼ ਉਸ ‘ਤੇ ਗੋਲੀ ਚਲਾ ਰਹੇ ਸਨ। ਕੁੱਤੇ ਨੇ ਆਪਣੀ ਮਾਲਕਣ ‘ਤੇ ਛਾਲ ਮਾਰ ਕੇ ਉਸ ਨੂੰ ਸੁਰੱਖਿਅਤ ਭੱਜ ਜਾਣ ਦਾ ਮੌਕਾ ਦਿੱਤਾ। ਦੋ ਸਥਾਨਕ ਗੁੰਡੇ ਮੁੰਨਾ ਪਾਂਡੇ ਅਤੇ ਬਿਧਾਨ ਨੇ ਕਥਿਤ ਤੌਰ ‘ਤੇ ਸ਼ੀਲਾ ਰਾਏ ਦੇ ਜੋਗਿੰਦਰ ਗਾਰਡਨ ਸਥਿਤ ਘਰ ‘ਚ ਸ਼ਨੀਵਾਰ ਸ਼ਾਮ ਧਾਵਾ ਬੋਲਿਆ ਕਿਉਂਕਿ ਉਸ ਦਾ ਪੁੱਤਰ ਇਕ ਪਲਾਟ ‘ਤੇ ਕਬਜ਼ਾ ਕਰਨ ਦੇ ਇਨ੍ਹਾਂ ਦੋਵਾਂ ਗੁੰਡਿਆਂ ਦੇ ਯਤਨਾਂ ਦਾ ਵਿਰੋਧ ਕਰ ਰਿਹਾ ਸੀ। ਹਾਦਸੇ ਵਾਲੀ ਥਾਂ ਤੋਂ ਭੱਜਣ ਤੋਂ ਪਹਿਲਾਂ ਦੋਵਾਂ ਨੇ ਉਸ ਦੇ ਇਕ ਪੁੱਤਰ ਦੇ ਕਮਰੇ ਦੇ ਦਰਵਾਜ਼ੇ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਔਰਤ ਸ਼ੀਲਾ ਰਾਏ ਅਤੇ ਉਨ੍ਹਾਂ ਦੇ ਪਤੀ ਆਪਣੇ ਦੋਵਾਂ ਪੁੱਤਰਾਂ ਸੁਰਾਜੀਤ ਅਤੇ ਸੁਬਰਤ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ 2 ਕਮਰਿਆਂ ‘ਚ ਰਹਿੰਦੇ ਹਨ। ਸੜਕ ਵਲੋਂ ਇਕ ਪਾਸੇ ਲੋਹੇ ਦੀ ਇਕ ਪੌੜੀ ਹੀ ਇਨ੍ਹਾਂ ਕਮਰਿਆਂ ‘ਚ ਜਾਣ ਦਾ ਇਕੋ-ਇਕੋ ਰਾਹ ਹੈ। ਘਟਨਾ ਬਾਰੇ ਦੱਸਦਿਆਂ ਸ਼ੀਲਾ ਨੇ ਕਿਹਾ ਕਿ ਉਹ ਆਪਣੇ ਕਮਰੇ ‘ਚ ਸੁੱਤੀ ਪਈ ਸੀ, ਜਦੋਂ ਉਨ੍ਹਾਂ ਦੇ ਕੁੱਤੇ ਗੁਲਗੁਲ ਦੇ ਲਗਾਤਾਰ ਭੌਂਕਣ ਨਾਲ ਦੁਪਹਿਰ ਦੇ 12.20 ਵਜੇ ਦੇ ਲੱਗਭਗ ਉਸ ਦੀ ਨੀਂਦ ਖੁੱਲ੍ਹ ਗਈ। ਜਿਉਂ ਹੀ ਉਹ ਕਮਰੇ ‘ਚੋਂ ਨਿਕਲ ਕੇ ਹੇਠਾਂ ਚਬੂਤਰੇ ‘ਤੇ ਆਈ, ਦੋਵਾਂ ਗੁੰੰਡਿਆਂ ‘ਚੋਂ ਬਿਧਾਨ ਨੇ ਉਸ ‘ਤੇ ਪਿਸਤੌਲ ਤਾਣ ਲਿਆ। ਅਚਾਨਕ ਹੀ ਗੁਲਗੁਲ ਨੇ ਉਸ ‘ਤੇ ਛਾਲ ਮਾਰ ਦਿੱਤੀ ਅਤੇ ਪਿਸਤੌਲ ਦਾ ਨਿਸ਼ਾਨਾ ਖੁੰਝ ਗਿਆ। ਉਹ ਫਟਾਫਟ ਅੰਦਰ ਆ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਪਰਿਵਾਰ ਦੇ ਮੈਂਬਰਾਂ ਨੂੰ ਦੋ ਵਾਰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਨਹੀਂ ਲੱਗ ਰਿਹਾ ਸੀ ਕਿ ਗੋਲੀਆਂ ਕਿਸ ਨੇ ਚਲਾਈਆਂ ਸਨ। ਪੁਲਸ ਨੇ ਆ ਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮਕਾਨ ਦੇ ਚਬੂਤਰੇ ‘ਤੇ ਚੱਲੀਆਂ ਹੋਈਆਂ ਗੋਲੀਆਂ ਦੇ 2 ਕਾਰਤੂਸ ਅਤੇ ਮਾਚਿਸ ਦੀਆਂ ਤੀਲੀਆਂ ਪਈਆਂ ਸਨ।

Be the first to comment

Leave a Reply