ਕੇਂਟਕੀ ‘ਚ ਦੋ ਸਥਾਨਾਂ ‘ਤੇ ਗੋਲੀਬਾਰੀ ਕਾਰਨ 5 ਵਿਅਕਤੀਆਂ ਦੀ ਮੌਤ

ਕੇਂਟਕੀ- ਉੱਤਰ-ਪੂਰਬੀ ਕੇਂਟਕੀ ‘ਚ ਦੋ ਸਥਾਨਾਂ ‘ਤੇ ਗੋਲੀਬਾਰੀ ਹੋਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇਕ ਘਟਨਾ ਪੇਂਟਜ਼ਵਿਲੇ ਨੇੜੇ ਵਾਪਰੀ ਜਿਸ ਬਾਰੇ ਬਾਅਦ ‘ਚ ਪੁਲਿਸ ਨੂੰ ਫ਼ੋਨ ‘ਤੇ ਸੂਚਨਾ ਦਿੱਤੀ ਗਈ। ਇਸ ਸਬੰਧੀ ਜਾਨਸਨ ਕਾਊਾਟੀ ਸ਼ੈਰਿਫ਼ ਦਫ਼ਤਰ ਤੇ ਪੇਂਟਜ਼ਵਿਲੇ ਪੁਲਿਸ ਵਲੋਂ ਦੱਸਿਆ ਗਿਆ ਕਿ ਇਸ ਘਟਨਾ ਸਥਾਨ ਤੋਂ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ ਹਮਲਾਵਰਾਂ ਦੀ ਭਾਲ ਲਈ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੂਜੀ ਘਟਨਾ ਇਸ ਇਲਾਕੇ ‘ਚ ਸਥਿਤ ਇਕ ਅਪਾਰਟਮੈਂਟ ਦੀ ਹੈ ਤੇ ਇਸ ਘਟਨਾ ਸਥਾਨ ਤੋਂ 3 ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿਚ ਇਕ ਲਾਸ਼ ਗੰਨਮੈਨ ਦੀ ਹੈ। ਅਧਿਕਾਰੀਆਂ ਨੇ ਗੰਨਮੈਨ ਦੀ ਪਹਿਚਾਣ ਜੋਸੇਫ਼ ਨਿਕਲ ਵਜੋਂ ਕੀਤੀ, ਪਰ ਇਸ ਤੋਂ ਇਲਾਵਾ ਉਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਨਹੀਂ ਹੋਈ।

Be the first to comment

Leave a Reply