ਕੇਂਦਰੀ ਵਾਤਾਵਰਣ ਮੰਤਰਾਲਾ ਪਰਾਲੀ ਦੀ ਬਹੁ ਮਕਸਦੀ ਵਰਤੋਂ ਦੀ ਕਾਰਜ ਯੋਜਨਾ ‘ਤੇ ਕਰ ਰਿਹਾ ਕੰਮ

ਨਵੀਂ ਦਿੱਲੀ- ਵਾਤਾਵਰਣ ਮੰਤਰਾਲਾ ਦੇ ਐਡੀਸ਼ਨਲ ਸਕੱਤਰ ਏ. ਕੇ. ਮਹਿਤਾ ਦੀ ਅਗਵਾਈ ‘ਚ ਨੀਤੀਯੋਗ ਅਤੇ ਸੀ. ਆਈ. ਏ. ਦੇ ਸੰਯੁਕਤ ਕਾਰਜਬਲ ਨੇ ਪੰਜਾਬ ‘ਚ ਪਰਾਲੀ ਦੀ ਬਹੁਮੰਤਵੀ ਵਰਤੋਂ ਦੇ ਤਰੀਕੇ ਦੱਸਦੇ ਹੋਏ ਇਸ ਸੰਬੰਧੀ ਕਾਰਜ ਯੋਜਨਾ ਪੇਸ਼ ਕੀਤੀ। ਇਸ ‘ਚ ਹਰ ਸਾਲ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਦੇ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਝੋਨੇ ਦੀ ਫਸਲ ਦੀ ਪਰਾਲੀ ਨੂੰ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ ਇਸ ਦੇ ਦੋ ਉਪਯੋਗ ਸੁਝਾਏ ਗਏ ਹਨ। ਪਹਿਲਾਂ ਪਰਾਲੀ ਦਾ ਕੁਤਰਾ ਬਣਾ ਕੇ ਇਸ ਦੀ ਵਪਾਰਕ ਵਰਤੋਂ ਕਰਨ। ਦੂਸਰਾ ਪਰਾਲੀ ਤੋਂ ਖਾਦ ਬਣਾ ਕੇ ਕਿਸਾਨਾਂ ਲਈ ਵਰਤਣ ਲਈ ਵਧੀਆ ਤਰੀਕਾ ਹੈ।

Be the first to comment

Leave a Reply