ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਅਤੇ ਹਰਿਆਣਾ ਸਰਕਾਰ ਨੇ ਵੀ ਫੋਰਟਿਸ ਹਸਪਤਾਲ’ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ

ਗੁਰੂਗਰਾਮ — ਦਰਅਸਲ ਗੁਰੂਗਰਾਮ ਦੇ ਫੋਰਟਿਸ ਹਸਪਤਾਲ ‘ਚ ਡੇਂਗੂ ਦੇ ਇਲਾਜ ਲਈ ਬੱਚੀ ਦੇ ਮਾਤਾ ਪਿਤਾ ਤੋਂ 18 ਲੱਖ ਰੁਪਏ ਲੈਣ ਦੀ ਘਟਨਾ ਕਾਰਨ ਹਰ ਪਾਸੇ ਲੋਕਾਂ ‘ਚ ਗੁੱਸਾ ਹੈ। ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਅਤੇ ਹਰਿਆਣਾ ਸਰਕਾਰ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਨੈਤਿਕ ਸਿਹਤ ਸੰਭਾਲ ਦੇ ਡਾਕਟਰਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਛੇਤੀ ਸਸਤਾ ਇਲਾਜ ਮੁਹੱਇਆ ਕਰਵਾਉਣ ਲਈ ਦਖਲ ਦੇਣ। ਦਵਾਈਆਂ ਅਤੇ ਮੈਡੀਕਲ ਯੰਤਰਾਂ ਦੀ ਵੱਧ ਲਾਗਤ ਨੇ ਸਿਹਤ ਸੇਵਾਵਾਂ ਦੀ ਲਾਗਤ ਨੂੰ ਵਧਾ ਦਿੱਤਾ ਹੈ। ਫੋਰਟਿਸ ਹਸਪਤਾਲ ‘ਚ ਸੱਤ ਸਾਲ ਦੀ ਲੜਕੀ ਦੇ ਮਾਤਾ-ਪਿਤਾ ਨੂੰ ਡਾਕਟਰਾਂ ਵਲੋਂ ਵਰਤੇ ਗਏ 2700 ਦਸਤਾਨੇ ਅਤੇ 660 ਇੰਜੈਕਸ਼ਨ ਦਿੱਤੇ ਗਏ ਸਨ। ਇਸ ਦੇ ਬਾਵਜੂਦ ਉਨ੍ਹਾਂ ਦੀ ਬੱਚੀ ਦੀ ਜਾਨ ਨਹੀਂ ਬਚ ਸਕੀਂ।ਦਵਾਈਆਂ ਦੀਆਂ ਕੀਮਤਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਮੈਡੀਕਲ ਪੇਸ਼ਾ ਮੁਨਾਫਾ ਕਾਰੋਬਾਰ ‘ਚ ਬਦਲ ਗਿਆ ਹੈ ਅਤੇ ਇਸ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਹਾਲਾਂਕਿ ਮੋਦੀ ਸਰਕਾਰ ਨੇ ਇਸ ਸਾਲ ਦਿਲ ‘ਚ ਪੈਣ ਵਾਲੇ ਸਟੈਂਟ ਅਤੇ ਆਰਥੋਪੈਡਿਕ ਮੈਡੀਕਲ ਯੰਤਰਾਂ ਦੀਆਂ ਕੀਮਤਾਂ ‘ਚ ਕਮੀ ਕੀਤੀ ਹੈ।

Be the first to comment

Leave a Reply