ਕੇਂਦਰ ਸਰਕਾਰ ਵਲੋਂ ਕਪੜੇ ‘ਤੇ ਜੀ. ਐਸ. ਟੀ. ਲਾਉਣ ਵਿਰੁੱਧ ਰੋਸ ਮਾਰਚ

ਪਟਿਆਲਾ – ਪਟਿਆਲਾ ਦੇ ਕਪੜਾ ਵਪਾਰੀਆਂ ਨੇ ਵੀਰਵਾਰ ਨੂੰ ਆਪਣੇ ਕਾਰੋਬਾਰ ਬੰਦ ਰੱਖੇ। ਜਿਥੇ ਕਪੜਾ ਮਾਰਕੀਟ ਦੇ ਤੌਰ ‘ਤੇ ਜਾਣੀ ਜਾਂਦੀ ਸ਼ੇਰੇ ਪੰਜਾਬ ਮਾਰਕੀਟ ਮੁਕੰਮਲ ਬੰਦ ਰਹੀ, ਉਥੇ ਹੀ ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ, ਭਾਦਸੋਂ ਰੋਡ, ਗੁਰਬਖਸ਼ ਕਾਲੋਨੀ, ਆਨੰਦ ਨਗਰ ਬੀ, ਸਰਹਿੰਦੀ ਬਾਜ਼ਾਰ, ਕਿਲ੍ਹਾ ਚੌਕ, ਬਜਾਜਾ ਬਾਜ਼ਾਰ, ਪੀਲੀ ਸੜਕ ਰਾਘੋਮਾਜਰਾ, ਸਨੌਰੀ ਅੱਡਾ,ਏ.ਸੀ. ਮਾਰਕੀਟ, ਤ੍ਰਿਪੜੀ, ਆਰੀਆ ਸਮਾਜ, ਲਾਹੌਰੀ ਗੇਟ ਵਿਚ ਜਿੰਨੀਆਂ ਵੀ ਕਪੜੇ ਦੀਆਂ ਦੁਕਾਨਾਂ ਸਨ, ਉਹ ਮੁਕੰਮਲ ਬੰਦ ਰਹੀਆਂ। ਕਪੜਾ ਵਪਾਰੀਆਂ ਨੇ ਜੀ. ਐਸ. ਟੀ. ਦੇ ਵਿਰੋਧ ਵਿਚ ਸ਼ਹਿਰ ਵਿਚ ਜਿਥੇ ਰੋਸ ਮਾਰਚ ਕੱਢਿਆ, ਉਥੇ ਹੀ ਚਾਂਦਨੀ ਚੌਕ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ।ਪ੍ਰਦਰਸ਼ਨ ਵਿਚ ਮੇਅਰ ਅਮਰਿੰਦਰ ਸਿੰਘ ਬਜਾਜ, ਵਪਾਰ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਕੇਸ਼ ਗੁਪਤਾ, ਭਗਵੰਤ ਸਿੰਘ, ਹਰਮੋਹਨ ਪ੍ਰੀਤ ਸਿੰਘ, ਅਨੀਸ਼ ਮੰਗਲਾ, ਵਿਮਲ ਚੋਪੜਾ, ਵਿਵੇਕ ਅਗਰਵਾਲ, ਕਨਵ ਬਾਂਸਲ, ਸੁਰੇਸ਼ ਬਾਂਸਲ, ਸੁਸ਼ੀਲ ਗੋਇਲ, ਭੁਵਨੇਸ਼ ਸ਼ਰਮਾ, ਵਿਨੋਦ ਬਾਂਸਲ, ਅਮਰਪਾਲ ਸਿੰਘ, ਅਮ੍ਰਿਤਪਾਲ ਸਿੰਘ, ਕਮਲੇਸ਼ ਕੁਮਾਰ, ਪ੍ਰੀਤਮ ਸਿੰਘ, ਜਸਪ੍ਰੀਤ ਸਿੰਘ ਸੇਠੀ, ਗੁਰਮੀਤ ਸਿੰਘ, ਦੁਖਭੰਜਨ ਸਿੰਘ, ਬੀ ਵਰਮਾ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਪਹੁੰਚ ਕੇ ਸੰਬੋਧਨ ਕੀਤਾ। ਇਸ ਮੌਕੇ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਆਜ਼ਾਦੀ ਦੇ 70 ਸਾਲ ਤੱਕ ਕਪੜੇ ਨੂੰ ਟੈਕਸ ਫਰੀ ਰੱਖਿਆ ਗਿਆ ਕਿਉਂਕਿ ਕਪੜੇ ਦਾ ਸਿੱਧਾ ਸਬੰਧ ਆਮ ਲੋਕਾਂ ਨਾਲ ਹੈ। ‘ਰੋਟੀ, ਕਪੜਾ ਤੇ ਮਕਾਨ’ ਹਰੇਕ ਵਿਅਕਤੀ ਦੀ ਮੁੱਢਲੀ ਜ਼ਰੂਰਤ ਹੈ। ਇਸੇ ਕਾਰਨ ਕਪੜੇ ਨੂੰ ਟੈਕਸ ਫਰੀ ਰੱਖਿਆ ਗਿਆ ਸੀ ਤਾਂ ਜੋ ਹਰ ਵਿਅਕਤੀ ਆਪਣਾ ਤਨ ਢਕ ਸਕੇ। ਉਨ੍ਹਾਂ ਕਿਹਾ ਕਿ ਕਪੜਾ ਲਗਜ਼ਰੀ ਨਹੀਂ ਸਗੋਂ ਜ਼ਰੂਰਤ ਹੈ। ਇਸੇ ਗੱਲ ਨੂੰ ਸਮਝਦੇ ਹੋਏ ਸਭ ਸਰਕਾਰਾਂ ਨੇ ਕਪੜੇ ਨੂੰ ਟੈਕਸ ਫਰੀ ਰੱਖਿਆ ਸੀ। ਹੁਣ ਮੋਦੀ ਸਰਕਾਰ ਕਪੜੇ ‘ਤੇ ਜੀ. ਐਸ. ਟੀ. ਲਾ ਕੇ ਜਿਥੇ ਆਮ ਲੋਕਾਂ ਦਾ ਨੁਕਸਾਨ ਕਰ ਰਹੀ ਹੈ, ਉਥੇ ਹੀ ਕਪੜਾ ਵਪਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਨੀਸ਼ ਮੰਗਲਾ ਨੇ ਕਿਹਾ ਕਿ ਜੀ. ਐਸ. ਟੀ. ਦੇ ਨਿਯਮ ਕਾਫੀ ਸਖਤ ਹਨ। ਪਿੰਡਾਂ ਤੇ ਸ਼ਹਿਰਾਂ ਵਿਚ ਛੋਟੇ ਛੋਟੇ ਕਪੜਾ ਵਪਾਰੀ ਵੀ
ਬੈਠੇ ਹਨ।

Be the first to comment

Leave a Reply