ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੇ ਇਕ ਕਾਂਸਟੇਬਲ ਨੇ ਪੁਲਸ ਕੰਟਰੋਲ ਰੂਮ ‘ਚ ਫੋਨ ਕਰ ਕੇ ਧਮਕੀ ਦਿੱਤੀ ਕਿ ਉਹ ਰਾਜ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਤਲ ਕਰ ਦੇਵੇਗਾ। ਜਦੋਂ ਖੁਫੀਆ ਬਿਊਰੋ, ਸਪੈਸ਼ਲ ਸੈੱਲ ਅਤੇ ਸਥਾਨਕ ਪੁਲਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦਾਅਵਾ ਕੀਤਾ ਕਿ ਉਹ ਫੋਨ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਕੀਤਾ ਸੀ। ਪੁੱਛ-ਗਿੱਛ ਕਰਨ ਵਾਲੇ ਇਕ ਅਫ਼ਸਰ ਨੇ ਦੱਸਿਆ ਕਿ ਮਾਲਵੀਏ ਨਗਰ ‘ਚ ਦਿੱਲੀ ਪੁਲਸ ਦੀ 7ਵੀਂ ਬਟਾਲੀਅਨ ਦੇ ਸਿਪਾਹੀ ਵਿਕਾਸ ਕੁਮਾਰ ਨੇ ਰੋਹਿਣੀ ਜ਼ਿਲਾ ਕੰਟਰੋਲ ਰੂਮ ‘ਚ ਫੋਨ ਕਰ ਕੇ ਕਿਹਾ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਤਲ ਕਰਨ ਜਾ ਰਿਹਾ ਹੈ। ਉਸ ਨੇ ਆਪਣਾ ਨਾਂ ਅਤੇ ਅਹੁਦਾ ਵੀ ਦੱਸਿਆ ਸੀ।

Be the first to comment

Leave a Reply