ਕੇਜਰੀਵਾਲ ਨੂੰ ਭਾਜਪਾ ਨੇ ਸੁਣਾਈਆਂ ਖਰੀਆਂ-ਖਰੀਆਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਬਿਆਨ ਦਿੱਤਾ, ਜਿਸ ‘ਚ ਉਸ ਨੇ ਆਪਣੇ ਆਪ ਨੂੰ ਦਿੱਲੀ ਦਾ ਮਾਲਕ ਦੱਸਿਆ। ਕੇਜਰੀਵਾਲ ਦੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਦਲ ਨੇ ਉਸ ‘ਤੇ ਖੂਬ ਲਾਹਨਤਾਂ ਪਾਈਆਂ ਹਨ। ਭਾਜਪਾ ਨੇ ਕੇਜਰੀਵਾਲ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਇਸ ਬਿਆਨ ਨਾਲ ਕੇਜਰੀਵਾਲ ਅਤੇ ਉਸ ਦੀ ਪਾਰਟੀ ਦਾ ਖੁਲ੍ਹਾਸਾ ਹੋ ਗਿਆ ਹੈ ਕਿਉਂਕਿ ਇਹ ਉਹ ਲੋਕ ਸਨ, ਜੋ ਸੇਵਕ ਅਤੇ ਜਨਤਾ ਦੇ ਨੌਕਰ ਬਣਨ ਦਾ ਵਾਅਦਾ ਕਰਕੇ ਕੁਰਸੀ ‘ਤੇ ਕਾਬਜ ਹੋਏ ਅਤੇ ਫਿਰ ਮਾਲਕ ਬਣ ਕੇ ਬੈਠੇ ਹੋਏ ਹਨ।
ਭਾਜਪਾ ਸੰਸਦ ਮੈਂਬਰ ਰਮੇਸ਼ ਵਿਧੂੜੀ ਨੇ ਕੇਜਰੀਵਾਲ ਨੂੰ ਅਨਾਜ ਦੇ ਦਿਨਾਂ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨੂੰ ਕਿਸ ਤਰ੍ਹਾ ਧੋਖਾ ਦਿੱਤਾ ਹੈ, ਇਹ ਉਨ੍ਹਾਂ ਦੇ ਬਿਆਨ ਤੋਂ ਸਾਫ ਹੋ ਗਿਆ ਹੈ। ਕੇਜਰੀਵਾਲ ਦੀ ਨੀਅਤ ਕਦੇ ਵੀ ਸੇਵਕ ਬਣਨ ਦੀ ਨਹੀਂ ਸੀ। ਇਸ ਬਿਆਨ ਤੋਂ ਪਤਾ ਚੱਲ ਗਿਆ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਸੱਤਾ ਦੀ ਕਿੰਨੀ ਲਾਲਚੀ ਹੈ।
ਇਕ ਪ੍ਰੈਸ ਕਾਨਫਰੰਸ ‘ਚ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਵੀ ਇਸ ਬਿਆਨ ‘ਤੇ ਕੇਜਰੀਵਾਲ ਨੂੰ ਘੇਰਿਆ ਅਤੇ ਕਿਹਾ ਕਿ ਦਿੱਲੀ ਦੀ ਜਨਤਾ ਹੀ ਇੱਥੇ ਦੀ ਮਾਲਕ ਹੈ ਇਹ ਗੱਲ ਕੇਜਰੀਵਾਲ ਭੁੱਲ ਗਏ ਹਨ। ਸੱਤਾ ਦੇ ਲਾਲਚ ਅਤੇ ਤਾਕਤ ਨੇ ਉਨ੍ਹਾਂ ਨੂੰ ਅੰਨਾ ਬਣਾ ਦਿੱਤਾ ਹੈ ਕਿ ਉਹ ਖੁਦ ਨੂੰ ਮਾਲਕ ਸਮਝਣ ਲੱਗ ਪਏ ਹਨ।

Be the first to comment

Leave a Reply