ਕੇਜਰੀਵਾਲ ਸਰਕਾਰ ਨੇ ਜਾਨਲੇਵਾ ਗੇਮ ‘ਤੇ ਰੋਕ ਲਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ :-  ਬਲੂ ਵੇਲ੍ਹ ਚੈਲੰਜ ਗੇਮ ਨਾਲ ਹਰ ਪਾਸੇ ਦਹਿਸ਼ਤ ਛਾਈ ਹੋਈ ਹੈ। ਇਸੇ ਵਿਚਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਜਾਨਲੇਵਾ ਗੇਮ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਸਰਚ ਇੰਜਨ ਤੇ  ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਸ ਗੇਮ ਨਾਲ ਜੁੜੇ ਲਿੰਕ ਹਟਾਉਣ ਲਈ ਕਿਹਾ ਹੈ।

ਸੂਚਨਾ ਤਕਨਾਲੋਜੀ ਮੰਤਰਾਲਾ ਨੇ ਸਰਚ ਇੰਜਣ ਗੂਗਲ ਇੰਡੀਆ, ਮਾਈਕ੍ਰੋਸਾਫਟ ਇੰਡੀਆ ਦੇ ਨਾਲ ਹੀ ਸੋਸ਼ਲ ਮੀਡੀਆ ਨੈੱਟਵਰਕ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਨੂੰ ਬਲੂ ਵੇਲ੍ਹ ਚੈਲੰਜ ਗੇਮ ਨਾਲ ਜੁੜੇ ਲਿੰਕ ਹਟਾਉਣ ਨੂੰ ਲੈ ਕੇ ਚਿੱਠੀ ਲਿਖੀ ਹੈ।

ਇਸ ਤੋਂ ਇਲਾਵਾ ਗੇਮ ਨਾਲ ਮਿਲਦੇ-ਜੁਲਦੇ ਨਾਮ ਵਾਲੇ ਗੇਮ ਨੂੰ ਹਟਾਉਣ ਲਈ ਕਿਹਾ ਗਿਆ ਹੈ। ਦਿੱਲੀ ਸਰਕਾਰ ਵੱਲੋਂ ਅਜਿਹਾ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਇਸ ਗੇਮ ਨੂੰ ਖੇਡਣ ਨਾਲ ਬੱਚਿਆਂ ‘ਚ ਆਤਮ ਹੱਤਿਆ ਦਾ ਰੁਝਾਨ ਵਧ ਰਿਹਾ ਹੈ। ਇਸ ਕਾਰਨ ਆਤਮ ਹੱਤਿਆ ਦੇ ਕਈ ਕੇਸ ਵੀ ਆ ਚੁੱਕੇ ਹਨ।

ਹਾਲ ਹੀ ‘ਚ ਮੁੰਬਈ ਦੇ ਅੰਧੇਰੀ ਈਸਟ ਇਲਾਕੇ ‘ਚ ਇੱਕ 14 ਸਾਲ ਦੇ ਬੱਚੇ ਨੇ 5ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਸੀ। ਇਹ ਅਜਿਹੀ ਗੇਮ ਹੈ ਜਿਸ ਨਾਲ ਯੂਜਰਜ਼ ਨੂੰ ਸੋਸ਼ਲ ਮੀਡੀਆ ਦਾ ਜ਼ਰੀਏ 50 ਦਿਨ ‘ਚ ਇਸ ਦੇ ਚੈਲੰਜ ਨੂੰ ਪੂਰਾ ਕਰਨ ਦੇ ਟਾਸਕ ਦੱਸੇ ਜਾਂਦੇ ਹਨ। ਆਖਰੀ ਟਾਸਕ ‘ਚ ਯੂਜਰਜ਼ ਨੂੰ ਖੁਦਕੁਸ਼ੀ ਨਾਲ ਹੀ ਚੈਲੰਜ ਪੂਰਾ ਹੋਣ ਦੀ ਗੱਲ ਕਹੀ ਜਾਂਦੀ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਰੂਸ ‘ਚ ਅਜਿਹੇ 10 ਗੇਮ ਦੀ ਵਜ੍ਹਾ ਨਾਲ 100 ਤੋਂ ਵੱਝ ਬੱਚਿਆਂ ਨੇ ਖੁਦਕੁਸ਼ੀ ਕਰ ਲਈ ਸੀ। ਹੋਰ ਤਾਂ ਹੋਰ ਇਸ ਗੇਮ ‘ਚ ਹੱਥ ਦੀਆਂ ਨਸਾਂ ਕੱਟਣ ਤੱਕ ਨੂੰ ਕੱਟਣ ਜਿਹੇ ਟਾਸਕ ਵੀ ਦਿੱਤੇ ਜਾਣੇ ਹਨ।

Be the first to comment

Leave a Reply