ਕੇਪਟਾਉਨ ਟੈਸਟ ‘ਚ ਹਾਰ ਤੋਂ ਬਾਅਦ ਹੀ ਟੀਮ ਇੰਡੀਆ ਦੇ ਖਿਡਾਰੀ ਤਣਾਅ ‘ਚ

ਨਵੀਂ ਦਿੱਲੀ: ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ ‘ਚ ਭਾਰਤੀ ਟੀਮ ਨੂੰ 72 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕੇਪਟਾਉਨ ਦੇ ਨਿਊਲੈਂਡਸ ‘ਚ ਖੇਡੇ ਗਏ ਪਹਿਲੇ ਮੁਕਾਬਲੇ ‘ਚ ਭਾਰਤੀ ਟੀਮ ਦੀ ਹਾਰ ਦਿਲ ਤੋੜਣ ਵਾਲੀ ਸੀ। ਇਸ ਮੁਕਾਬਲੇ ‘ਚ ਟੀਮ ਜਿੱਤਦੀ-ਜਿੱਤਦੀ ਰਹਿ ਗਈ। ਇਸ ਹਾਰ ਨਾਲ ਟੀਮ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਇਸ ਹਾਰ ਤੋਂ ਬਾਅਦ ਟੀਮ ਨੂੰ ਰਾਹਤ ਦੇ ਰਹੇ ਹਨ ਫੀਜ਼ੀਓ ਪੈਟ੍ਰਿਕ ਫਰਾਡ। ਪੈਟ੍ਰਿਕ ਦੀ ਨਿਗਰਾਨੀ ‘ਚ ਹੀ ਟੀਮ ਅਗਲੇ ਮੁਕਾਬਲੇ ਦੀ ਤਿਆਰੀਆਂ ‘ਚ ਲੱਗੀ ਹੈ। ਪਿਛਲੀ ਹਾਰ ਭੁਲਾਉਣ ਲਈ ਕੁਝ ਖਾਸ ਕਰਦੀ ਵੀ ਨਜ਼ਰ ਆ ਰਹੀ ਹੈ। ਦਰਅਸਲ ਇਹ ਇੱਕ ਗੇਮ ਹੈ ਜੋ ਟੀਮ ਇੰਡੀਆ ਨੂੰ ਖਿਡਾਈ ਜਾ ਰਹੀ ਹੈ। ਇਸ ਗੇਮ ‘ਚ ਟੀਮ ਇੰਡੀਆ ਨੂੰ ਪੀਲੇ ਤੇ ਲਾਲ ਰੰਗ ‘ਚ ਵੰਡਿਆ ਗਿਆ ਹੈ। ਪੀਲੇ ਰੰਗ ਦੇ ਰੁਮਾਲ ਦੇ ਨਾਲ ਯੈਲੋ ਟੀਮ ਹੈ ਤੇ ਲਾਲ ਰੰਗ ਨਾਲ ਰੈੱਡ। ਇਸ ਗੇਮ ‘ਚ ਹਰ ਖਿਡਾਰੀ ਨੇ ਆਪਣਾ ਰੁਮਾਲ ਬਚਾਉਣਾ ਹੈ ਤੇ ਵਿਰੋਧੀ ਟੀਮ ਤੋਂ ਉਨ੍ਹਾਂ ਦਾ ਰੁਮਾਲ ਖੋਹਣਾ ਸੀ। ਇਸ ਗੇਮ ਦਾ ਮਕਸਦ ਟੈਨਸ਼ਨ ਘਟਾਉਣਾ ਤੇ ਪ੍ਰੈਕਟਿਸ ਨੂੰ ਮਜ਼ੇਦਾਰ ਬਣਾਉਣਾ ਹੈ।
ਦਰਅਸਲ ਕੇਪਟਾਉਨ ਟੈਸਟ ‘ਚ ਹਾਰ ਤੋਂ ਬਾਅਦ ਹੀ ਟੀਮ ਇੰਡੀਆ ਦੇ ਖਿਡਾਰੀ ਤਣਾਅ ‘ਚ ਸਨ। ਇਸ ਖੇਡ ਰਾਹੀਂ ਖਿਡਾਰੀਆਂ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Be the first to comment

Leave a Reply