ਕੇਵਿਨ ਪੀਟਰਸਨ ਪਾਕਿਸਤਾਨ ਸੁਪਰ ਲੀਗ ਦੇ ਤੀਜੇ ਟੂਰਨਾਮੈਂਟ ਤੋਂ ਬਾਅਦ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣਗੇ

ਨਵੀਂ ਦਿੱਲੀ— ਇੰਗਲੈਂਡ ਦੇ ਕੇਵਿਨ ਪੀਟਰਸਨ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਤੀਜੇ ਟੂਰਨਾਮੈਂਟ ਤੋਂ ਬਾਅਦ ਪੇਸ਼ੇਵਰ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣਗੇ। ਪੀ. ਐੱਸ. ਐੱਲ. 3 ਦੀ ਸ਼ੁਰੂਆਤ ਵੀਰਵਾਰ ਨੂੰ ਦੁਬਈ ‘ਚ ਹੋਵੇਗੀ। ਪੀਟਰਸਨ ਪੀ. ਐੱਸ. ਐੱਲ. ‘ਚ ਕਵੇਟਾ ਗਲੈਡਿਏਟਰਸ ਵਲੋਂ ਖੇਡਦੇ ਹਨ। ਇਸ ਬੱਲੇਬਾਜ਼ ਨੇ ਗਲੈਡਿਏਟਰਸ ਨਾਲ ਖੇਡਣ ਲਈ ਦੁਬਈ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਨਾਲ ਗਲੇ ਮਿਲਦੇ ਹੋਏ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ। ਪੀਟਰਸਨ ਨੇ ਕ੍ਰਿਕਟ ਕਰੀਅਰ ਦੇ ਅੰਤ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਕ੍ਰਿਕਟ ਖਿਡਾਰੀ ਦੇ ਰੂਪ ‘ਚ ਜੇਸਿਕਾ ਟੇਲਰ ਤੇ ਆਪਣੇ ਬੱਚਿਆ ਨੂੰ ਅਣਗਿਣਤ ਵਾਰ ਅਲਵਿਦਾ ਕਿਹਾ ਤੇ ਅੱਜ ਸ਼ਾਮ ਮੈਨੂੰ ਇਹ ਆਖਰੀ ਵਾਰ ਕਰਨਾ ਹੋਵੇਗਾ। ਮੈਨੂੰ ਅਲਵਿਦਾ ਕਹਿਣਾ ਤੋਂ ਨਫਰਤ ਹੈ ਪਰ ਪਤਾ ਹੈ ਕਿ ਇਹ ਕੰਮ ਹੈ ਤੇ ਕਰਨਾ ਹੋਵੇਗਾ। ਪੀਟਰਸਨ ਨੇ ਕਵੇਟਾ ਤੋਂ ਪਹਿਲਾ 2 ਪੀ. ਐੱਸ. ਐੱਲ, ਦੇ ਫਾਈਨਲ ‘ਚ ਜਗ੍ਹਾਂ ਬਣਾਉਣ ‘ਚ ਅਹਿਮ ਭੂਮੀਕਾ ਨਿਭਾਈ ਪਰ ਪਿਛਲੇ ਸਾਲ ਮਾਰਚ ‘ਚ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਖਿਤਾਬੀ ਮੁਕਾਬਲੇ ਦੇ ਲਈ ਲਾਹੌਰ ਨਹੀਂ ਗਏ।

Be the first to comment

Leave a Reply