‘ਕੇਸਰੀ’ ‘ਚ ਬੀ-ਪਰਾਕ ਦੇ ਗਾਣੇ ਦੀ ਇੰਟਰਨੈੱਟ ‘ਤੇ ਧੁੰਮ, 18 ਘੰਟਿਆਂ ‘ਚ ਮਿਲੇ 55 ਲੱਖ ਤੋਂ ਜ਼ਿਆਦਾ ਵਿਊਜ਼

0
30

ਮੁੰਬਈ: ਬਾਲੀਵੁੱਡ ‘ਚ ਜਲਦੀ ਹੀ ਅਕਸ਼ੈ ਕੁਮਾਰ ਸਾਰਾਗੜ੍ਹੀ ਦੀ ਕਹਾਣੀ ਨੂੰ ਕੇਸਰੀ ਫ਼ਿਲਮ ਨਾਲ ਲੈ ਕੇ ਆ ਰਹੇ ਹਨ। ਫ਼ਿਲਮ ਮਾਰਚ ਮਹੀਨੇ ‘ਚ ਰਿਲੀਜ਼ ਹੋਣੀ ਹੈ ਪਰ ਇਸ ਤੋਂ ਪਹਿਲਾਂ ਫ਼ਿਲਮ ਦੇ ਟ੍ਰੇਲਰ, ਗਾਣੇ ਅਤੇ ਪੋਸਟਰ ਲੋਕਾਂ ਦੇ ਦਿਲਾਂ ‘ਚ ਦੇਸ਼ਭਗਤੀ ਦੀ ਭਾਵਨਾਂ ਨੂੰ ਜਗਾ ਰਹੇ ਹਨ।

ਬੀਤੇ ਦਿਨੀਂ ਹੀ ਫ਼ਿਲਮ ਦਾ ਗਾਣਾ ‘ਤੇਰੀ ਮਿੱਟੀ’ ਰਿਲੀਜ਼ ਹੋਇਆ ਹੈ। ਇਸ ਗੀਤ ਨਾਲ ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਨੇ ਆਪਣੀ ਬੁਲੰਦ ਆਵਾਜ਼ ਨਾਲ ਬਾਲੀਵੁੱਡ ਦੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖ ਲਿਆ ਹੈ।

ਗਾਣੇ ‘ਚ ਜਵਾਨਾਂ ਦੀ ਦੇਸ਼ ਭਗਤੀ ਝਲਕ ਦਿਖਾਈ ਗਈ ਹੈ, ਜਿਸ ‘ਚ ਸੈਨਿਕਾਂ ਦੇ ਪਰਿਵਾਰ ਦੇ ਦਰਦ ਨੂੰ ਵੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ‘ਤੇਰੀ ਮਿੱਟੀ’ ਦੇ ਬੋਲ ਕਲਮ ਦੇ ਬਾਹੂਬਲੀ ਗੀਤਕਾਰ ਮਨੋਜ ਮੁੰਤਸ਼ਿਰ ਨੇ ਲਿਖੇ ਹਨ।