ਕੈਂਸਰ ਪੀੜਤ ਰੋਗੀਆਂ ਲਈ ਨੌਜਵਾਨਾਂ ਨੇ ਲਗਾਇਆ ਖੂਨਦਾਨ ਕੈਂਪ

    • ਗੁਰੂਹਰਸਹਾਏ/ਫਿਰੋਜ਼ਪੁਰ : ਕੈਂਸਰ ਪੀੜਤ ਰੋਗੀਆਂ ਲਈ ਖੂਨ ਦੀ ਮੰਗ ਦੀ ਪੂਰਤੀ ਲਈ ਡੇਰਾ ਬਾਬਾ ਰਾਮ ਥੰਮਣ ਬਾਜੇ ਕੇ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਆਯੋਜਨ ਰਾਮ ਮੁਹੰਮਦ ਸਿੰਘ ਆਜਾਦ ਐਸੋਸੀਏਸ਼ਨ ਮੋਹਾਲੀ ਨਾਲ ਸਬੰਧਤ ਨੌਜਵਾਨਾਂ ਨੇ ਕੀਤਾ। ਕੈਂਪ ਦਾ ਉਦਘਾਟਨ ਕਰਨ ਉਪਰੰਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੰਤ ਬਾਬਾ ਹਰਮੇਸ਼ ਦਾਸ ਗੱਦੀ ਨਸ਼ੀਨ ਡੇਰਾ ਬਾਬਾ ਰਾਮ ਥੰਮਣ ਨੇ ਕਿਹਾ ਕਿ ਮਰੀਜਾਂ ਲਈ ਖੂਨਦਾਨ ਕਰਨਾ ਵੱਡਾ ਪਰਉਪਕਾਰੀ ਕਾਰਜ ਹੈ। ਉਹਨਾਂ ਕਿਹਾ ਕਿ ਖੂਨਦਾਨ ਦੇ ਨਾਲ-ਨਾਲ ਦੇਸ਼ ਲਈ ਜਾਨਾਂ ਵਾਰਨ ਵਾਲੇ ਫੌਜੀਆਂ ਦਾ ਵੀ ਵਿਸ਼ੇਸ਼ ਸਥਾਨ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਸਰਹੱਦ ਦੀ ਰਖਵਾਲੀ ਕਰ ਰਹੇ ਬੀ.ਐਸ.ਐਫ. ਦੇ ਜਵਾਨਾਂ ਦੀ ਚੌਕਸੀ ਕਾਰਨ ਹੀ ਆਮ ਨਾਗਰਿਕ ਸੁਖ ਦੀ ਨੀਦ ਸੌਂਦਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਬੀ.ਐਸ.ਐਫ. 118 ਬਟਾਲੀਅਨ ਦੇ ਡਿਪਟੀ ਕਮਾਂਡਰ ਕੇ.ਐਸ. ਰਠੌੜ, ਦਵਿੰਦਰ ਛਾਬੜਾ ਸਹਾਇਕ ਕਮਾਂਡਰ ਨੇ ਵੀ ਆਪਨੇ ਵਿਚਾਰ ਰੱਖੇ। ਇਸ ਮੌਕੇ ਵੱਖ-ਵੱਖ ਸਮਿਆਂ ਤੇ ਦੇਸ਼ ਲਈ ਸੇਵਾ ਕਰਦਿਆਂ ਕੁਰਬਾਨ ਹੋ ਗਏ 4 ਪਰਿਵਾਰਾਂ ਦੇ ਵਾਰਸਾਂ ਨੂੰ ਵੀ ਸਨਮਾਨਿਤ ਕਰਨ ਦੇ ਨਾਲ ਹੀ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ਬਾਵਾ ਰਾਧੇ ਸ਼ਾਮ, ਐਸ.ਪੀ. ਕੰਬੋਜ, ਸੋਨੂੰ ਕੰਬੋਜ, ਨਵੀ ਪੰਧੇਰ ਕਨੇਡਾ, ਮਨਦੀਪ ਬੱਬੂ, ਸੌਰਵ ਕੰਬੋਜ, ਗੌਰਵ ਕੰਬੋਜ ਆਦਿ ਨੌਜਵਾਨਾਂ ਨੇ ਮੋਹਰੀ ਰੋਲ ਨਿਭਾਇਆ। ਰਘੁਨਾਥ ਚੇਰੀਟੇਬਲ ਹਸਪਤਾਲ ਲੁਧਿਆਣਾ ਦੀ ਟੀਮ ਨੇ 110 ਯੂਨਿਟ ਖੂਨ ਪ੍ਰਾਪਤ ਕੀਤਾ।

Be the first to comment

Leave a Reply