ਕੈਨੇਡਾ ‘ਚ ਜਗਮੀਤ ਸਿੰਘ ਦੀ ਜਿੱਤ ਲਈ ਸਿੱਖ ਭਾਈਚਾਰੇ ਨੂੰ ਵਧਾਈ :- ਨੈਸ਼ਨਲ ਧਰਮ ਪ੍ਰਚਾਰ ਕਮੇਟੀ

ਮਿਲਾਨ  :-ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਦੇ ਸਮੂਹ ਸਿੰਘਾ ਭਾਈ ਹਰਵੰਤ ਸਿੰਘ ਦਾਦੂਵਾਲ,ਭਾਈ ਇਕਬਾਲ ਸਿੰਘ ਸੌਡੀ, ਭਾਈ ਜੋਗਿੰਦਰ ਸਿੰਘ, ਭਾਈ ਹਰਪਾਲ ਸਿੰਘ, ਪੋਰਦੀਨੋਨੇ ਤੋ ਭਾਈ ਸਤਵਿੰਦਰ ਸਿੰਘ ਬਾਜਵਾ, ਭਾਈ ਕੁਲਵਿੰਦਰ ਸਿੰਘ,ਤਰਵੀਜੋ ਤੋ ਭਾਈ ਹਰਬੰਸ ਸਿੰਘ,ਭਾਈ ਪਿਆਰਾ ਸਿੰਘ, ਲੋਨੀਗੋ ਤੋ ਭਾਈ ਕੇਵਲ ਸਿੰਘ, ਕਮਲਜੀਤ ਸਿੰਘ ਕਮਲ, ਭਾਈ ਭਗਵਾਨ ਸਿੰਘ ਵਿਚੈਂਸਾ, ਕੁਲਵਿੰਦਰ ਸਿੰਘ ਵਿਰੋਨਾ, ਅਨਕੋਨਾ ਤੋ ਭਾਈ ਮੇਜਰ ਸਿੰਘ, ਸਰਬਜੀਤ ਸਿੰਘ, ਪਿਚੈਂਸਾ ਤੋ ਭਾਈ ਤਲਵਿੰਦਰ ਸਿੰਘ,ਭਾਈ ਪ੍ਰੇਮਪਾਲ ਸਿੰਘ, ਕਸਤੀਲੋਨੇ ਤੋ ਭਾਈ ਸੁਖਜਿੰਦਰ ਸਿੰਘ, ਭਾਈ ਗੁਰਪਾਲ ਸਿੰਘ, ਭਾਈ ਗੁਰਮੀਤ ਸਿੰਘ, ਬੈਰਗਾਮੋ ਤੋ ਭਾਈ ਭਜਨ ਸਿੰਘ, ਭਾਈ ਬਲਵੰਤ ਸਿੰਘ, ਭਾਈ ਪਰਮਿੰਦਰ ਸਿੰਘ, ਕਰਮੋਨਾ ਤੋ ਭਾਈ ਸਵਰਨ ਸਿੰਘ, ਭਾਈ ਬਲਦੇਵ ਸਿੰਘ, ਭਾਈ ਅਮਰੀਕ ਅਰੇਸੋ, ਰੋਮ ਤੋ ਕੁਲਵਿੰਦਰ ਸਿੰਘ ਅਟਵਾਲ,ਭਾਈ ਰਾਜਵਿੰਦਰ ਸਿੰਘ ਰਾਜਾ ,ਭਾਈ ਗੁਰਮੁੱਖ ਸਿੰਘ ਹਜਾਰਾ,ਭਾਈ ਦਰਵਾਰਾ ਸਿੰਘ, ਭਾਈ ਸੁਖਵਿੰਦਰ ਲੇਕੋ, ਭਾਈ ਸੁਰਜੀਤ ਸਿੰਘ ਖੰਡੇਵਾਲੇ, ਭਾਈ ਬਲਜਿੰਦਰ ਸਿੰਘ, ਭਾਈ ਕਸ਼ਮੀਰ ਸਿੰਘ ਮਾਨਤੋਵਾ ਨੇ ਕਿਹਾ ਕਿ ਜਗਮੀਤ ਸਿੰਘ ਦੇ ਕੈਨੇਡਾ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਮੁਖੀ ਚੁਣੇ ਜਾਣ ਨਾਲ ਦੇਸ਼-ਵਿਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ। ਅਤੇ ਇਸ ਨਾਲ ਕੈਨੇਡੀਅਨ ਸਿੱਖ ਇਤਿਹਾਸ ਦਾ ਸੁਨਿਹਰੀ ਪੰਨਾ ਲਿਖਿਆ ਗਿਆ ਹੈ। ਜਦੋ ਕੈਨੇਡਾ ਦੀ ਲੋਕ ਪੱਖੀ ਸਮਝੀ ਜਾਂਦੀ ਐਨ ਡੀ ਪੀ ਪਾਰਟੀ ਦੇ ਲੀਡਰ ਦੀ ਚੋਣ ਦੇ ਨਤੀਜੇ ਸੁਣਾਏ ਗਏ। ਤਾ ਜਗਮੀਤ ਸਿੰਘ ਨੇ ਆਪਣੇ ਤਿੰਨ ਵਿਰੋਧੀ ਉਮੀਦਵਾਰਾਂ ਨੂੰ ਪਹਿਲੇ ਬੈਲਟ ਤੇ ਹੀ ਹਰਾ ਕੇ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ। ਜਿਸ ਨਾਲ ਕੈਨੇਡੀਅਨ ਭਾਈਚਾਰੇ ਵਿੱਚ ਸਿੱਖਾਂ ਦਾ ਅਕਸ ਹੋਰ ਚਮਕਿਆ ਹੈ ਅਸੀਂ ਜਗਮੀਤ ਸਿੰਘ ਹੋਰਾਂ ਦੀ ਜਿੱਤ ਤੇ ਐਨ ਡੀ ਪੀ ਦੇ ਨਵੇਂ ਲੀਡਰ ਜਗਮੀਤ ਸਿੰਘ, ਉਨ੍ਹਾਂ ਦੇ ਪ੍ਰੀਵਾਰ ਅਤੇ ਸਮੁੱਚੇ ਕੈਨੇਡੀਅਨ ਸਿੱਖ ਭਾਈਚਾਰੇ ਨੂੰ ਵਧਾਈ ਦਿੰਦੇ ਹਾਂ”

Be the first to comment

Leave a Reply