ਕੈਨੇਡਾ ‘ਚ ਸਿੱਖ ਵਿਅਕਤੀ ‘ਤੇ ਕੀਤੀ ਨਸਲੀ ਟਿੱਪਣੀ

ਓਵਾਟਾ : ਕੈਨੇਡਾ ‘ਚ ਸਿੱਖ ਵਿਅਕਤੀ ਨੂੰ ਨਸਲੀ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ। ਟਿਗਨਿਸ਼ ਸ਼ਹਿਰ ਸਥਿਤ ਰਾਇਲ ਕੈਨੇਡੀਅਨ ਲੇਜੀਅਨ ਕਲੱਬ ‘ਚ ਬਿਲੀਅਰਡ ਖੇਡਣ ਗਏ ਜਸਵਿੰਦਰ ਸਿੰਘ ਧਾਲੀਵਾਲ ਨੂੰ ਇਕ ਅੌਰਤ ਨੇ ਪਗੜੀ ਉਤਾਰਨ ਲਈ ਕਿਹਾ। ਨਾਲ ਹੀ ਉਸ ‘ਤੇ ਨਸਲੀ ਟਿੱਪਣੀਆਂ ਕੀਤੀਆਂ। ਘਟਨਾ ਦਾ ਵੀਡੀਓ ਵੀ ਜਾਰੀ ਹੋਇਆ ਹੈ। ਇਸ ‘ਚ ਅੌਰਤ ਅਤੇ ਕਲੱਬ ਦਾ ਇਕ ਸਹਾਇਕ ਧਾਲੀਵਾਲ ਨੂੰ ਪਗੜੀ ਉਤਾਰਨ ਦੀ ਧਮਕੀ ਤਕ ਦੇ ਰਹੇ ਹਨ। ਲੇਜੀਅਨ ਕਲੱਬ ਨੂੰ ਫ਼ੌਜ ਤੋਂ ਸੇਵਾਮੁਕਤ ਹੋ ਚੁੱਕੇ ਮੈਂਬਰਾਂ ਨੇ ਬਣਾਇਆ ਹੈ। ਕਲੱਬ ਦੇ ਨਿਯਮਾਂ ਮੁਤਾਬਕ ਸਿਰ ‘ਤੇ ਕਿਸੇ ਤਰ੍ਹਾਂ ਦੀ ਟੋਪੀ ਨਹੀਂ ਹੋਣੀ ਚਾਹੀਦੀ। ਅਜਿਹਾ ਫ਼ੌਜੀਆਂ ਦੇ ਸਨਮਾਨ ਲਈ ਕੀਤਾ ਗਿਆ ਹੈ। ਹਾਲਾਂਕਿ ਧਾਰਮਿਕ ਮਾਨਤਾ ਤਹਿਤ ਪਹਿਨੀ ਗਈ ਟੋਪੀ ਜਾਂ ਕੱਪੜਿਆਂ ‘ਤੇ ਕੋਈ ਪਾਬੰਦੀ ਨਹੀਂ ਹੈ। ਇਸ ਦੇ ਬਾਵਜੂਦ ਜਸਵਿੰਦਰ ਸਿੰਘ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਵਤੀਰਾ ਕੀਤਾ ਗਿਆ। ਲੇਜੀਅਨਨ ਕਲੱਬ ਦੇ ਮੁਖੀ ਸਟੀਫਨ ਗੈਲਾਂਟ ਨੇ ਕਿਹਾ ਕਿ ਇਸ ਘਟਨਾ ‘ਤੇ ਮਾਫ਼ੀ ਮੰਗਣ ਦੀ ਸੋਚ ਰਹੇ ਹਾਂ। ਲੋਕਾਂ ‘ਚ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਸ਼ੱਕ ਹੋਣ ਕਾਰਨ ਘਟਨਾ ਹੋਈ। ਸਾਡੇ ਮੈਂਬਰਾਂ ਨੇ ਘਟਨਾ ‘ਚ ਸ਼ਾਮਲ ਲੋਕਾਂ ਨਾਲ ਮਿਲ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।

Be the first to comment

Leave a Reply