ਕੈਨੇਡਾ ‘ਚ ਹੋਈਆਂ ਫੈਡਰਲ ਜਿਮਨੀ ਚੋਣਾਂ ‘ਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ 4 ‘ਚੋਂ 3 ਸੀਟਾਂ ‘ਤੇ ਕਬਜ਼ਾ ਕਰ ਲਿਆ

ਸਰੀ— ਕੈਨੇਡਾ ‘ਚ ਹੋਈਆਂ ਫੈਡਰਲ ਜਿਮਨੀ ਚੋਣਾਂ ‘ਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ 4 ‘ਚੋਂ 3 ਸੀਟਾਂ ‘ਤੇ ਕਬਜ਼ਾ ਕਰ ਲਿਆ, ਜਦਕਿ ਕੰਜ਼ਰਵੇਟਿਵ ਸਰਕਾਰ ਨੂੰ ਸਿਰਫ ਇਕ ਸੀਟ ਮਿਲੀ। ਇਹ ਦੂਜੀ ਵਾਰ ਹੈ ਜਦੋਂ ਕੰਜ਼ਰਵੇਟਿਵ ਪਾਰਟੀ ਨੂੰ ਇਨ੍ਹਾਂ ਸੀਟਾਂ ‘ਤੇ ਹਾਰ ਦਾ ਮੂੰਹ ਦੇਖਣਾ ਪਿਆ ਹੈ।ਲਿਬਰਲ ਪਾਰਟੀ ਨੇ ਨਿਊਫਾਊਂਡਲੈਂਡ ਤੇ ਲੈਬਰਾਡੋਰ ਹਲਕੇ ਦੀ ਬੋਨਾਵਿਸਟਾ-ਬੁਰਿਨ-ਟ੍ਰਾਇਨਿਟੀ ਸੀਟ, ਟੋਰਾਂਟੋ ਹਲਕੇ ਦੀ ਸਕਾਰਬੋਰੋ-ਐਗਿਨਕੋਰਟ ਤੇ ਬ੍ਰਿਟਿਸ਼ ਕੋਲੰਬੀਆ ਦੀ ਸਾਊਥ ਸਰੀ-ਵਾਈਟ ਰੌਕ ਸੀਟ ‘ਤੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਜਿਮਨੀ ਚੋਣਾਂ ‘ਚ ਜਿੱਤ ਹਾਸਲ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ।

Be the first to comment

Leave a Reply