ਕੈਨੇਡਾ ਦਾ ਸਭ ਤੋਂ ਵੱਡਾ ਜ਼ੂ ਲੋਕਾਂ ਨਹੀ ਬੰਦ

ਟੋਰਾਂਟੋ : ਕੈਨੇਡਾ ਦੇ ਸੱਭ ਤੋਂ ਵੱਡਾ ਜ਼ੂ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਦੇ ਜਾਨਵਰਾਂ ਦੀ ਸਾਂਭ ਸੰਭਾਲ ਦੀ ਜਿ਼ੰਮੇਵਾਰੀ ਮੈਨੇਜਮੈਂਟ ਵੱਲੋਂ ਕੀਤੀ ਜਾਵੇਗੀ ਕਿਉਂਕਿ ਵੀਰਵਾਰ ਨੂੰ ਕਾਂਟਰੈਕਟ ਵਿਵਾਦ ਦੇ ਚੱਲਦਿਆਂ ਇਸ ਜ਼ੂ ਦੇ 400 ਕਰਮਚਾਰੀ ਹੜਤਾਲ ਉੱਤੇ ਚਲੇ ਗਏ। ਟੋਰਾਂਟੋ ਜ਼ੂ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੇ ਇਸ ਤਰ੍ਹਾਂ ਦੇ ਵਿਵਹਾਰ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਠੋਸ ਯੋਜਨਾ ਹੈ ਤੇ ਇਸ ਸਮੇਂ ਉਨ੍ਹਾਂ ਦੀ ਮੁੱਖ ਤਰਜੀਹ ਜਾਨਵਰਾਂ ਦੀ ਸਿਹਤ ਤੇ ਭਲਾਈ ਹੈ। ਜ਼ੂ ਦੀ ਤਰਜ਼ਮਾਨ ਨੇ ਦੱਸਿਆ ਕਿ ਜਾਨਵਰਾਂ ਦੀ ਦੇਖਭਾਲ ਮੈਨੇਜਮੈਂਟ ਦੇ ਉੱਚ ਯੋਗਤਾ ਪ੍ਰਾਪਤ ਅਮਲੇ ਵੱਲੋਂ ਰੱਖੀ ਜਾਵੇਗੀ ਤੇ ਇਨ੍ਹਾਂ ਵਿੱਚੋਂ ਕਈ ਆਪ ਵੀ ਪਹਿਲਾਂ ਜੂ਼ ਕੀਪਰ ਰਹਿ ਚੁੱਕੇ ਹਨ।
ਟੋਰਾਂਟੋ ਜ਼ੂ ਕਰਮਚਾਰੀਆਂ ਨੇ ਬੁੱਧਵਾਰ ਰਾਤ ਨੂੰ ਗੱਲਬਾਤ ਕਰ ਰਹੀ ਟੀਮ ਦੀਆਂ ਮੰਗਾਂ ਨੂੰ ਮੈਨੇਜਮੈਂਟ ਵੱਲੋਂ ਨਾ ਮੰਨੇ ਜਾਣ ਮਗਰੋਂ ਹੜਤਾਲ ਸ਼ੁਰੂ ਕੀਤੀ। ਕਰਮਚਾਰੀ ਜੌਬ ਸਕਿਊਰਿਟੀ ਮੰਗ ਰਹੇ ਸਨ ਪਰ ਇਸੇ ਮੁੱਦੇ ਉੱਤੇ ਸਹਿਮਤੀ ਨਹੀਂ ਬਣ ਸਕੀ। ਇਹ ਜਾਣਕਾਰੀ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਲੋਕਲ 1600 ਨੇ ਦਿੱਤੀ। ਲੋਕਲ ਦੇ ਪ੍ਰੈਜ਼ੀਡੈਂਟ ਕ੍ਰਿਸਟੀਨ ਮੈਕੈਂਜ਼ੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਹੜਤਾਲ ਵਰਗਾ ਕਦਮ ਚੁੱਕਣ ਦਾ ਸਾਡਾ ਇਰਾਦਾ ਨਹੀਂ ਸੀ ਪਰ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਸੀ ਬਚਿਆ ਕਿਉਂਕਿ ਅਸੀਂ ਕਾਫੀ ਨਿਰਾਸ਼ ਹੋ ਚੁੱਕੇ ਹਾਂ। ਜਿਹੜੇ 400 ਕਰਮਚਾਰੀ ਹੜਤਾਲ ਉੱਤੇ ਗਏ ਹਨ ਉਨ੍ਹਾਂ ਵਿੱਚ ਜੂ਼ਕੀਪਰਜ਼, ਮੇਨਟੇਨੈਂਸ ਸਟਾਫ, ਐਡਮਨਿਸਟ੍ਰੇਸ਼ਨ ਸਟਾਫ, ਰਾਈਡ ਆਪਰੇਟਰਜ਼, ਪਬਲਿਕ ਰਿਲੇਸ਼ਨਜ਼ ਸਟਾਫ ਤੇ ਕਨਸੈਸ਼ਨ ਵਰਕਰ ਸ਼ਾਮਲ ਹਨ।

Be the first to comment

Leave a Reply