ਕੈਨੇਡਾ ਦੇ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਸਣੇ 3 ਕੈਬਨਿਟ ਮੰਤਰੀ 13 ਨਵੰਬਰ ਤੋਂ 17 ਨਵੰਬਰ ਤੱਕ ਭਾਰਤ ਦੌਰੇ ‘ਤੇ ਜਾ ਰਹੇ ਹਨ

ਓਟਾਵਾ —   ਨੇਡਾ ‘ਚ ਭਾਰਤ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਦੱਸਿਆ ਕਿ ਕੈਨੇਡਾ ਦੇ ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਪੇਂਨ ਅਤੇ ਵਪਾਰ ਮੰਤਰੀ ਮਾਰਦ ਗਾਰਨਿਊ ਦੀ ਅਗਵਾਈ ‘ਚ ਲਗਭਗ 200 ਮੈਂਬਰਾਂ ਦਾ ਵਫਦ 13 ਤੋਂ 17 ਨਵੰਬਰ ਤੱਕ ਵਪਾਰਕ ਮਿਸ਼ਨ ‘ਤੇ ਭਾਰਤ ਜਾ ਰਿਹਾ ਹੈ। ਇਹ ਵਫਦ ਭਾਰਤ ‘ਚ ਵਪਾਰਕ, ਤਕਨੀਕੀ ਅਤੇ ਖੋਜ ਮੁੱਦਿਆਂ ‘ਤੇ ਬੈਠਕਾਂ ‘ਚ ਹਿੱਸਾ ਲਵੇਗਾ। ਵਫਦ ‘ਚ ਵੱਡੀ ਦਿਣਤੀ ‘ਚ ਕਾਰੋਬਾਰੀ ਵੀ ਭਾਰਤ ਆਉਣਗੇ। ਉਨ੍ਹਾਂ ਦੱਸਿਆ ਕਿ ਕੈਨੇਡੀਅਨ ਵਫਦ 14 ਅਤੇ 15 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਲਲਿਤ ਹੋਟਲ ‘ਚ ਕੈਨੇਡਾ-ਇੰਡੀਆ ਤਕਨਾਲੋਜੀ ਸੰਮੇਲਨ ‘ਚ ਹਿੱਸਾ ਲਵੇਗਾ। ਕੈਨੇਡੀਅਨ ਵਫਦ ਭਾਰਤ ਦੇ ਕਈ ਮੰਤਰੀਆਂ, ਨੇਤਾਵਾਂ ਅਤੇ ਕਾਰੋਬਾਰੀਆਂ ਨਾਲ ਬੈਠਕਾਂ ਕਰੇਗਾ।
ਭਾਰਤ-ਕੈਨੇਡਾ ਤਕਨਾਲੋਜੀ ਸੰਮੇਲਨ ‘ਚ ਕੈਨੇਡਾ ਦੀਆਂ ਵੱਡੀਆਂ ਕੰਪਨੀਆਂ ਦੇ ਮੁਖੀਆਂ ਤੋਂ ਇਲਾਵਾ ਭਾਰਤ ਦੇ ਵੱਡੇ ਕਾਰੋਬਾਰੀ ਸ਼ਾਮਲ ਹੋਣਗੇ। ਸੰਮੇਲਨ ਦੌਰਾਨ ਇਨੋਵੇਸ਼ਨ ਸਬੰਧੀ ਵੱਡੇ ਐਲਾਨ ਵੀ ਹੋ ਸਕਦੇ ਹਨ। ਨਵੀਂ ਦਿੱਲੀ ਤੋਂ ਇਲਾਵਾ ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਪੇਂਨ ਬੰਗਲੌਰ, ਮੁੰਬਈ ਅਤੇ ਹੈਦਰਾਬਾਦ ਦਾ ਵੀ ਦੌਰਾ ਕਰਨਗੇ ਜਦਕਿ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਪੁਣੇ ਦਾ ਦੌਰਾ ਕਰਨਗੇ। ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਦੁਵੱਲੇ ਸਬੰਧ ਦਿਨੋਂ-ਦਿਨ ਵਧਦੇ ਜਾ ਰਹੇ ਹਨ ਅਤੇ ਕੈਨੇਡਾ ਭਾਰਤ ਨੂੰ ਖਾਸ ਤਰਜੀਹ ਦੇ ਰਿਹਾ ਹੈ।

Be the first to comment

Leave a Reply