ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫ਼ਲੇ ਦੀ ਇੱਕ ਗੱਡੀ ਹਾਦਸਾਗ੍ਰਸਤ

ਲੀਫੋਰਨੀਆ -ਬੀਤੇ ਦਿਨ ਸਿੰਮੀਵੈਲੀ ਸਾਊਥ ਕੈਲੀਫੋਰਨੀਆ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫ਼ਲੇ ਦੀ ਇੱਕ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਇੱਕ ਪੁਲਸ ਅਧਿਕਾਰੀ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜੋ ਕੁਝ ਦਿਨਾਂ ਲਈ ਅਮਰੀਕਾ ਦੌਰੇ ‘ਤੇ ਹਨ ਅਤੇ ਉਨ੍ਹਾਂ ਦੀਆਂ ਗੱਡੀਆਂ ਦਾ ਕਾਫ਼ਲਾ ਚਹੁੰਮਾਰਗੀ ਹਾਈਵੇਅ ‘ਤੇ ਜਾ ਰਿਹਾ ਸੀ। ਇਸ ਦੌਰਾਨ ਕੈਲੀਫੋਰਨੀਆ ਹਾਈਵੇਅ ਪੈਟਰੋਲ ਦੇ ਇੱਕ ਪੁਲਸ ਅਧਿਕਾਰੀ ਦਾ ਮੋਟਰਸਾਈਕਲ ਜੋ ਕਾਫ਼ਲੇ ਵਿੱਚ ਸ਼ਾਮਲ ਸੀ । ਉਸ ਨਾਲ ਇੱਕ ਕਾਲੇ ਰੰਗ ਦੀ 2008 ਟੋਇਟਾ ਹਾਈਲੈਂਡਰ ਕਾਰ ਟਕਰਾ ਗਈ, ਜਿਸ ਕਾਰਨ ਪੁਲਸ ਅਧਿਕਾਰੀ ਸਮੇਤ ਕਾਰ ਡਰਾਈਵ ਕਰ ਰਹੀ ਇੱਕ ਔਰਤ ਅਤੇ ਉਸ ਦਾ ਬੱਚਾ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਦੀ ਜਾਨ ਬਚ ਗਈ ਪਰ ਪ੍ਰਧਾਨ ਮੰਤਰੀ ਦੀ ਕਾਰ ਇਸ ਹਾਦਸੇ ਵਿੱਚ ਸ਼ਾਮਲ ਨਹੀਂ ਸੀ। ਇਹ ਘਟਨਾ ‘ਰੋਨਾਲਡ ਰੀਗਨ ਰਾਸ਼ਟਰਪਤੀ ਲਾਇਬਰੇਰੀ’ ਨੇੜੇ ਉਸ ਵੇਲੇ ਵਾਪਰੀ , ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤਾ’ ਦੇ ਲਾਭ ਸੰਬੰਧੀ ਇੱਕ ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ ਵਾਪਸ ਜਾ ਰਹੇ ਸਨ । ਹਾਈਵੇਅ ਪੈਟਰੋਲ ਦਾ ਇੱਕ ਅਧਿਕਾਰੀ, ਜਿਹੜਾ ਕੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਸੀ। ਉਹ ਦੂਜੇ ਵਾਹਨਾਂ ਨੂੰ ਕਾਫ਼ਲੇ ਤੋਂ ਦੂਰ ਕਰਨ ਲਈ ਪ੍ਰਧਾਨ ਮੰਤਰੀ ਦੇ ਵਾਹਨ ਅੱਗੇ ਜਾ ਰਿਹਾ ਸੀ ਤਾਂ ਜੋ ਟ੍ਰੈਫਿਕ ਵਿੱਚ ਕੋਈ ਵਿਘਨ ਨਾ ਪਵੇ। ਇਸ ਦੌਰਾਨ ਇੱਕ ਵਾਹਨ ਇਕਦਮ ਖੱਬੇ ਮੁੜਿਆ ਅਤੇ ਦੋ ਵਾਹਨ ਚੌਰਾਹੇ ਨਾਲ ਟਕਰਾ ਗਏ। ਇਸ ਦੌਰਾਨ ਮੋਟਰਸਾਈਕਲ ਸਵਾਰ ਪੁਲਸ ਅਧਿਕਾਰੀ ਅਤੇ ਇੱਕ ਕਾਰ ਡਰਾਈਵ ਕਰ ਰਹੀ ਔਰਤ ਤੇ ਉਸ ਦਾ ਬੱਚਾ ਜ਼ਖ਼ਮੀ ਹੋ ਗਏ।

Be the first to comment

Leave a Reply

Your email address will not be published.


*