ਕੈਨੇਡਾ ਦੇ ਸ਼ਹਿਰ ਪੀਟਰਬੋਰੋਹ ‘ਚ ਇਕ ਸੜਕ ਦੁਰਘਟਨਾ ਦੌਰਾਨ ਇਕ ਔਰਤ ਦੀ ਮੌਤ

ਓਨਟਾਰੀਓ— ਕੈਨੇਡਾ ਦੇ ਸ਼ਹਿਰ ਪੀਟਰਬੋਰੋਹ ‘ਚ ਇਕ ਸੜਕ ਦੁਰਘਟਨਾ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਤੇ ਉਸ ਦੇ ਦੋ ਬੱਚੇ ਜ਼ਖਮੀ ਹੋ ਗਏ। ਸੂਬਾ ਪੁਲਸ ਨੇ ਜਾਣਕਾਰੀ ਦਿੱਤੀ ਕਿ ਦੁਰਘਟਨਾ ਹਾਈਵੇਅ 7 ਨੇੜੇ ਐਤਵਾਰ ਦੁਪਹਿਰ 2.30 ਵਜੇ ਵਾਪਰੀ। ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਦੌਰਾਨ ਇਕ ਵਾਹਨ ਚਲਾਉਣ ਵਾਲੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਔਰਤ ਨਾਲ ਬੈਠੇ ਉਸ ਦੇ ਦੋ ਬੱਚੇ ਜ਼ਖਮੀ ਹੋ ਗਏ। ਔਰਤ ਦੇ ਦੋ ਸਾਲਾ ਮੁੰਡੇ ਅਤੇ 7 ਸਾਲਾ ਬੱਚੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਦੇਖਦੇ ਹੋਏ ਏਅਰ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਇਹ ਦੁਰਘਟਨਾ ਕਿਵੇਂ ਵਾਪਰੀ। ਪੁਲਸ ਇਸ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਕੁੱਝ ਸਮੇਂ ਤਕ ਆਵਾਜਾਈ ਪ੍ਰਭਾਵਿਤ ਹੋਈ।

Be the first to comment

Leave a Reply