ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਇਕ ਰੈਸਟੋਰੈਂਟ ‘ਚ ਅੱਗ ਲੱਗਣ ਤੇ ਹੋਇਆ ਵੱਡਾ ਨੁਕਸਾਨ

ਵਿਕਟੋਰੀਆ—ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਇਕ ਰੈਸਟੋਰੈਂਟ ‘ਚ ਅੱਗ ਲੱਗ ਗਈ। ਉੱਥੇ ਲੱਗੇ ਫਾਇਰ ਅਲਾਰਮ ਦੇ ਵੱਜਣ ਨਾਲ ਲੋਕ ਸੁਚੇਤ ਹੋ ਗਏ। ਫਾਇਰ ਫਾਈਟਰਜ਼ ਨੇ ਸਮੇਂ ਸਿਰ ਪੁੱਜ ਕੇ ਅੱਗ ‘ਤੇ ਕਾਬੂ ਪਾ ਲਿਆ । ਇਸ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਜਦ ਉਹ ਇਸ ਰੈਸਟੋਰੈਂਟ ‘ਚ ਪੁੱਜੇ ਤਾਂ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਸੀ। ਗੈਸ ਸਟੋਵ ਦੀ ਅੱਗ ਕੰਧ ਤਕ ਫੈਲ ਗਈ ਸੀ ਪਰ ਇਸ ਤੋਂ ਪਹਿਲਾਂ ਕਿ ਵਧੇਰੇ ਨੁਕਸਾਨ ਹੁੰਦਾ ਬਚਾਅ ਹੋ ਗਿਆ। ਉਂਝ ਰੈਸਟੋਰੈਂਟ ਨੂੰ ਕਿੰਨਾ ਕੁ ਨੁਕਸਾਨ ਹੋਇਆ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

Be the first to comment

Leave a Reply