ਕੈਨੇਡਾ ਦੇ ਸੂਬੇ ਸਸਕੈਚਵਨ ਦੇ ਉੱਤਰੀ ਇਲਾਕੇ ‘ਚ ਇਕ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

ਸਸਕੈਚਵਨ— ਬੁੱਧਵਾਰ ਸ਼ਾਮ ਨੂੰ ਕੈਨੇਡਾ ਦੇ ਸੂਬੇ ਸਸਕੈਚਵਨ ਦੇ ਉੱਤਰੀ ਇਲਾਕੇ ‘ਚ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਜਹਾਜ਼ ‘ਚ 25 ਲੋਕ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਸ ਮੁਤਾਬਕ ਫੌਂਡ-ਡੌ-ਲੈਕ ਹਵਾਈ ਅੱਡੇ ਤੋਂ ਤਕਰੀਬਨ 6.15 ਵਜੇ ਉਡਾਣ ਭਰਨ ਦੇ ਥੋੜ੍ਹੀ ਦੇਰ ਬਾਅਦ ਹੀ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

Be the first to comment

Leave a Reply